FacebookTwitterg+Mail

ਹਾਈਕੋਰਟ ਦਾ ਹੁਕਮ, ਆਪਣੇ ਕੀਤੇ ਲਈ ਪਛਤਾਵਾ ਜਤਾਉਣ ਅਰਮਾਨ ਕੋਹਲੀ

armaan kohli
15 June, 2018 05:17:11 PM

ਮੁੰਬਈ (ਬਿਊਰੋ)— ਬਾਂਬੇ ਹਾਈਕੋਰਟ ਨੇ ਅੱਜ ਅਭਿਨੇਤਾ ਅਰਮਾਨ ਕੋਹਲੀ ਨੂੰ ਹੁਕਮ ਦਿੱਤਾ ਹੈ ਕਿ ਉਹ ਆਪਣੀ ਪ੍ਰੇਮਿਕਾ 'ਤੇ ਹਮਲਾ ਕਰਨ ਲਈ 'ਪਛਤਾਵਾ' ਜ਼ਾਹਿਰ ਕਰਨ। ਜਸਟਿਸ ਆਰ. ਐੱਮ. ਸਾਵੰਤ ਤੇ ਰੇਵਤੀ ਮੋਹਿਤ ਦੇਰੇ ਦੀ ਇਕ ਬੈਂਚ ਨੇ ਕੋਹਲੀ ਦੇ ਵਕੀਲ ਸਤੀਸ਼ ਮਨੇਸ਼ਿੰਦ ਵਲੋਂ ਦਾਇਰ ਹਲਫਨਾਮੇ 'ਤੇ ਕਿਹਾ ਕਿ ਕੋਹਲੀ ਭਰੋਸਾ ਦਿਵਾਉਣ ਕਿ ਉਹ ਭਵਿੱਖ 'ਚ ਇਸ ਤਰ੍ਹਾਂ ਦੇ ਵਿਵਹਾਰ ਨੂੰ ਨਹੀਂ ਦੁਹਰਾਉਣਗੇ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਅਭਿਨੇਤਾ ਅਰਮਾਨ ਕੋਹਲੀ ਦੀ ਜ਼ਮਾਨਤ ਪਟੀਸ਼ਨ ਨੂੰ ਮੈਟ੍ਰੋਪਾਲਿਟਨ ਮੈਜਿਸਟ੍ਰੇਟ ਵਲੋਂ ਖਾਰਜ ਕਰ ਦਿੱਤਾ ਗਿਆ ਸੀ। ਅਰਮਾਨ 'ਤੇ ਆਪਣੀ ਗਰਲਫਰੈਂਡ ਨੀਰੂ ਰੰਧਾਵਾ ਨੂੰ ਮਾਰਨ ਦਾ ਦੋਸ਼ ਹੈ। ਜ਼ਮਾਨਤ ਪਟੀਸ਼ਨ ਖਾਰਜ ਹੋਣ ਦੀ ਵਜ੍ਹਾ ਕਾਰਨ ਹੁਣ ਉਸ ਨੂੰ 26 ਜੂਨ ਤਕ ਨਿਆਇਕ ਹਿਰਾਸਤ 'ਚ ਰਹਿਣਾ ਹੋਵੇਗਾ। ਅਰਮਾਨ ਕੋਹਲੀ 'ਤੇ ਦੋਸ਼ ਹੈ ਕਿ ਪੈਸਿਆਂ ਨੂੰ ਲੈ ਕੇ ਹੋ ਰਹੀ ਬਹਿਸ ਵਿਚਾਲੇ ਉਨ੍ਹਾਂ ਨੂੰ ਨੀਰੂ ਰੰਧਾਵਾ ਨਾਲ ਕੁੱਟਮਾਰ ਕੀਤੀ ਤੇ ਇੰਨੀ ਜ਼ੋਰ ਨਾਲ ਥੱਕਾ ਮਾਰਿਆ ਕਿ ਨੀਰੂ ਦੇ ਸਿਰ 'ਤੇ ਗੰਭੀਰ ਸੱਟ ਲੱਗੀ। ਇਸ ਤੋਂ ਬਾਅਦ ਨੀਰੂ ਨੂੰ ਹਸਪਤਾਲ 'ਚ ਐਡਮਿਟ ਹੋਣਾ ਪਿਆ। ਨੀਰੂ ਦੇ ਸਿਰ 'ਤੇ ਟਾਂਕੇ ਵੀ ਲੱਗੇ ਹਨ।


Tags: Armaan Kohli High Court Girlfriend Neeru Randhawa

Edited By

Rahul Singh

Rahul Singh is News Editor at Jagbani.