FacebookTwitterg+Mail

ਅੰਮ੍ਰਿਤ ਮਾਨ ਨੂੰ ਏਅਰਪੋਰਟ 'ਤੇ ਮਿਲੇ ਫੌਜੀ, ਸਤਿਕਾਰ ਵੱਜੋਂ ਲਿਖੇ ਇਹ ਸ਼ਬਦ

army man meet amrit maan at airport
22 June, 2019 03:54:58 PM

ਜਲੰਧਰ (ਬਿਊਰੋ) - ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਇੰਨੀਂ ਦਿਨੀਂ ਸ਼ੋਅਜ਼ ਲਈ ਵਿਦੇਸ਼ ਜਾ ਰਹੇ ਹਨ। ਏਅਰਪੋਰਟ ਤੋਂ ਫਲਾਈਟ ਲੈਣ ਤੋਂ ਪਹਿਲਾਂ ਅੰਮ੍ਰਿਤ ਮਾਨ ਨੂੰ ਉਥੇ ਮੌਜੂਦ ਭਾਰਤੀ ਆਰਮੀ ਦੇ ਕੁਝ ਫੌਜੀ ਜਵਾਨ ਮਿਲੇ, ਜਿਨ੍ਹਾਂ ਨੇ ਅੰਮ੍ਰਿਤ ਮਾਨ ਨਾਲ ਕਈ ਸੈਲਫੀਆਂ ਵੀ ਲਈਆਂ। ਅੰਮ੍ਰਿਤ ਮਾਨ ਨੇ ਇਨ੍ਹਾਂ ਫੌਜੀਆਂ ਦੀ ਸੈਲਫੀ ਲੈਂਦਿਆ ਦੀ ਇਕ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅੰਮ੍ਰਿਤ ਮਾਨ ਨੇ ਫੌਜੀਆਂ ਦੇ ਸਤਿਕਾਰ ਲਈ ਕੈਪਸ਼ਨ 'ਚ ਲਿਖਿਆ 'respect INDIAN ARMY 🙏🏽
saade fauji veera naal airport te mulakaat hoyi..parmatma saarya nu raazi khushi rakhe🙏🏽'।

 
 
 
 
 
 
 
 
 
 
 
 
 
 

respect INDIAN ARMY 🙏🏽 saade fauji veera naal airport te mulakaat hoyi..parmatma saarya nu raazi khushi rakhe🙏🏽

A post shared by Amrit Maan (@amritmaan106) on Jun 22, 2019 at 12:03am PDT

 

ਦੱਸਣਯੋਗ ਹੈ ਕਿ ਇਸ ਦੌਰਾਨ ਜਿੱਥੇ ਫੌਜੀਆਂ ਨੇ ਅੰਮ੍ਰਿਤ ਮਾਨ ਨਾਲ ਸੈਲਫੀਆਂ ਲਈਆਂ ਉਥੇ ਹੀ ਅੰਮ੍ਰਿਤ ਮਾਨ ਨੇ ਇਨ੍ਹਾਂ ਫੌਜੀਆਂ ਦਾ ਹਾਲ-ਚਾਲ ਵੀ ਪੁੱਛਿਆ। ਇਸ ਵੀਡੀਓ ਤੋਂ ਜ਼ਾਹਰ ਹੁੰਦਾ ਹੈ ਕਿ, ਜਿਥੇ ਸਰੋਤੇ ਪੰਜਾਬੀ ਗਾਇਕਾਂ ਦੀ ਗਾਇਕੀ ਨੂੰ ਪਸੰਦ ਕਰਦੇ ਹਨ, ਉਥੇ ਹੀ ਫੌਜੀ ਜਵਾਨ ਵੀ ਇਨ੍ਹਾਂ ਦੀ ਗਾਇਕੀ ਜ਼ਰੂਰ ਪਸੰਦ ਕਰਦੇ ਹੋਣਗੇ। ਅੰਮ੍ਰਿਤ ਮਾਨ ਪੰਜਾਬੀ ਗਾਇਕੀ ਦਾ ਸਰਗਰਮ ਗਾਇਕ ਤੇ ਗੀਤਕਾਰ ਹੈ। ਪਾਲੀਵੁੱਡ 'ਚ ਅੰਮ੍ਰਿਤ ਮਾਨ ਨੇ 'ਚੰਨਾ ਮੇਰਿਆ' ਫਿਲਮ ਰਾਹੀਂ ਡੈਬਿਊ ਕੀਤਾ ਸੀ। ਨੌਜਵਾਨ ਸਰੋਤੇ ਅੰਮ੍ਰਿਤ ਮਾਨ ਦੀ ਗਾਇਕੀ ਦੇ ਮੁਰੀਦ ਹਨ।


Tags: Amrit MaanPunjabi SingerIndian Army Military ManAirportVideoPunjabi Actor

About The Author

Lakhan

Lakhan is content editor at Punjab Kesari