FacebookTwitterg+Mail

ਸਲਮਾਨ ਦੇ ਬਰਥਡੇ 'ਤੇ ਭੈਣ ਅਰਪਿਤਾ ਦੇ ਘਰ ਆਈ ਨੰਨ੍ਹੀ ਪਰੀ

arpita khan sharma blessed with a baby girl
27 December, 2019 02:18:18 PM

ਮੁੰਬਈ (ਬਿਊਰੋ) — ਖਾਨ ਪਰਿਵਾਰ ਲਈ ਅੱਜ ਦਾ ਦਿਨ ਕਾਫੀ ਖਾਸ ਹੈ। ਜਿਥੇ ਅੱਜ ਸਲਮਾਨ ਖਾਨ ਆਪਣਾ 54ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ, ਉਥੇ ਹੀ ਹਾਲ ਹੀ 'ਚ ਅਰਪਿਤਾ ਖਾਨ ਸ਼ਰਮਾ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਆਯੁਸ਼ ਸ਼ਰਮਾ ਨੇ ਦਿੱਤੀ ਹੈ। ਹਾਲ ਹੀ 'ਚ ਆਯੁਸ਼ ਨੂੰ ਮੁੰਬਈ ਹਸਪਤਾਲ ਦੇ ਬਾਹਰ ਦੇਖਿਆ ਗਿਆ ਹੈ। ਅਰਪਿਤਾ ਨੇ ਵੀ ਭਰਾ ਨੂੰ ਬਰਥਡੇ 'ਤੇ ਮਾਮਾ ਬਣਾਉਣ ਦਾ ਖਾਸ ਤੋਹਫਾ ਪਹਿਲਾਂ ਤੋਂ ਪਲਾਨ ਕੀਤਾ ਸੀ। ਇਸ ਸਮੇਂ ਅਰਪਿਤਾ ਮੁੰਬਈ ਦੇ ਹਿੰਦੁਜਾ ਹਸਪਤਾਲ 'ਚ ਦਾਖਲ ਹੈ। ਡਿਲੀਵਰੀ ਦੇ ਸਮੇਂ ਉਸ ਨਾਲ ਪੂਰਾ ਖਾਨ ਪਰਿਵਾਰ ਮੌਜੂਦ ਸੀ। ਅਰਪਿਤਾ ਖਾਨ ਨੇ ਬੱਚੇ ਨੂੰ ਸੀ-ਸੇਕਸ਼ਨ ਜ਼ਰੀਏ ਜਨਮ ਦਿੱਤਾ ਹੈ।
Image result for arpita-khan-sharma-aayush-sharma-blessed-with-baby-girl
ਦੂਜੀ ਵਾਰ ਮਾਂ ਬਣੀ ਅਰਪਿਤਾ
ਦੱਸ ਦਈਏ ਕਿ ਅਰਪਿਤਾ ਖਾਨ ਦੂਜੀ ਵਾਰ ਮਾਂ ਬਣੀ ਹੈ। ਉਨ੍ਹਾਂ ਦਾ ਇਕ ਬੇਟਾ ਹੈ, ਜਿਸ ਦਾ ਨਾਂ ਆਹਿਲ ਸ਼ਰਮਾ ਹੈ। ਸਲਮਾਨ ਤੇ ਆਹਿਲ ਦੀ ਵਧੀਆ ਬੌਂਡਿੰਗ ਖਾਸ ਹੈ। ਸਲਮਾਨ ਆਪਣੇ ਭਾਣਜੇ ਨੂੰ ਬਹੁਤ ਪਿਆਰ ਕਰਦੇ ਹਨ।
Punjabi Bollywood Tadka


Tags: Arpita Khan SharmaBaby GirlSalman KhanBollywood Celebrity

About The Author

sunita

sunita is content editor at Punjab Kesari