FacebookTwitterg+Mail

ਇੱਕ-ਦੋ ਨਹੀਂ ਪੂਰੇ 30 ਗਾਇਕਾਂ ਦੀ ਆਵਾਜ਼ 'ਚ ਗਾਉਂਦਾ ਹੈ ਇਹ ਲੜਕਾ, ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

arsh bagla
14 June, 2017 04:23:15 PM

ਨਵੀਂ ਦਿੱਲੀ— ਸੱਚ ਹੈ ਕਿ ਭਾਰਤ 'ਚ ਹੁਨਰ ਦੀ ਕੋਈ ਕਮੀ ਨਹੀਂ ਹੈ। ਸਾਡੇ ਦੇਸ਼ 'ਚਟ ਇੱਕ ਤੋਂ ਵੱਧ ਕੇ ਇੱਕ ਹੁਨਰਬਾਜ ਹਨ। ਜੇਕਰ ਤੁਸੀਂ ਲੱਭਣ ਲੱਗੋ ਤਾਂ ਸ਼ਾਇਦ ਹਰ ਪਿੰਡ, ਸ਼ਹਿਰ ਅਤੇ ਗਲੀ 'ਚ ਤੁਹਾਨੂੰ ਅਨੋਖਾ ਟੈਲੇਂਟ ਦੇਖਣ ਨੂੰ ਮਿਲੇਗਾ। ਅਜਿਹੇ ਹੀ ਹੁਨਰ ਦੀ ਖਦਾਨ ਹੈ ਅਰਸ਼ ਬਾਗਲਾ ਨਾਂ ਦਾ ਇੱਕ ਨੌਜਵਾਨ। ਚੰਡੀਗੜ੍ਹ ਦੇ ਰਹਿਣ ਵਾਲੇ ਅਰਸ਼ ਨੇ ਗਜਬ ਦਾ ਟੈਲੇਂਟ ਹੈ।

ਅਸਲ 'ਚ ਅਰਸ਼ ਇੱਕ-ਦੋ ਨਹੀਂ ਸਗੋਂ 30 ਗਾਇਕਾਂ ਦੀਆਂ ਆਵਾਜ਼ਾਂ 'ਚ ਗਾ ਲੈਂਦੇ ਹਨ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਦੇ ਟਾਪਰ ਗਾਇਕਾਂ ਦੀ ਆਵਾਜ਼ ਨੂੰ ਕਾਪੀ ਕਰਨ 'ਚ ਅਰਸ਼ ਕਾਫੀ ਮਾਹਿਰ ਹੈ। ਅਰਸ਼ ਨੇ ਆਪਣੇ ਇਸ ਹੁਨਰ ਦਾ ਇੱਕ ਵੀਡੀਓ ਬਣਾ ਕੇ ਪੋਸਟ ਵੀ ਕੀਤਾ ਹੈ। 'ਵਨ ਗਾਇਕ, 30 ਵਾਇਸੇਜ਼' (ਇੰਡੀਆ ਐਡੀਸ਼ਨ' 'ਚ ਉਹ ਮੰਨੇ-ਪ੍ਰਮੰਨੇ ਗਾਇਕਾਂ ਦੀ ਆਵਾਜ਼ 'ਚ ਗਾਉਂਦੇ ਨਜ਼ਰ ਆ ਰਿਹਾ ਹੈ। ਅਰਸ਼ ਨੇ ਮੀਕਾ ਸਿੰਘ, ਸੋਨੂੰ ਨਿਗਮ, ਮੋਹਿਤ ਚੌਹਾਨ, ਸ਼ਾਨ, ਅੰਕਿਤ ਤਿਵਾਰੀ, ਅਰਮਾਨ ਮਲਿਕ, ਗ੍ਰੀਨ ਡੇ, ਵਿਸ਼ਾਲ ਦਾਦਾਲਾਨੀ, ਕੈਲਾਸ਼ ਖੈਰ, ਬੋਹੇਮੀਆ, ਜਾਨ ਲੀਜੇਂਡ, ਸਨਮ ਪੁਰੀ, ਜਸਟਿਨ ਬੀਬਰ, ਬਾਦਸ਼ਾਹ ਸਮੇਤ ਕਈ ਗਾਇਕਾਂ ਦੀ ਆਵਾਜ਼ 'ਚ ਗੀਤ ਗਾਉਂਦੇ ਹਨ।


Tags: ChandigarhArsh BanglaBohemiaMika SinghSonu NigamJustin Bieberਚੰਡੀਗੜ੍ਹਅਰਸ਼ ਬਾਗਲਾ