FacebookTwitterg+Mail

B'day Sp l: ਕਦੀ ਇਸ ਐਕਟਰ ਨੇ ਕੀਤਾ ਸੀ ਸੇਲਸਮੈਨ ਦਾ ਕੰਮ, ਅੱਜ ਖਰੀਦਦਾ ਹੈ ਲਗਜ਼ਰੀ ਬਾਈਕਸ

arshad warsi
19 April, 2018 10:31:52 AM

ਮੁੰਬਈ (ਬਿਊਰੋ)— ਆਪਣੀ ਕਾਮਿਕ ਟਾਈਮਿੰਗ ਲਈ ਬਾਲੀਵੁੱਡ 'ਚ ਪਹਿਚਾਣ ਬਣਾਉਣ ਵਾਲੇ ਐਕਟਰ ਅਰਸ਼ਦ ਵਾਰਸੀ ਦਾ ਅੱਜ 50ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 19 ਅਪ੍ਰੈਲ 1968 ਨੂੰ ਮੁੰਬਈ 'ਚ ਹੋਇਆ ਸੀ। ਸਾਲ 2003 'ਚ ਆਈ ਫਿਲਮ 'ਮੁੰਨਾਬਾਈ ਐੱਮ. ਬੀ. ਬੀ. ਐੱਸ.' ਅਤੇ 2006 'ਚ 'ਲੱਗੇ ਰਹੋ ਮੁੰਨਾ ਬਾਈ' ਵਿਚ 'ਸਰਕਿਟ' ਦੇ ਕਿਰਦਾਰ ਨਾਲ ਉਹ ਮਸ਼ਹੂਰ ਹੋਏ। ਇਸ ਤੋਂ ਇਲਾਵਾ ਅਰਸ਼ਦ 'ਗੋਲਮਾਲ', 'ਗੋਲਮਾਲ ਰਿਟਰੰਸ', 'ਗੋਲਮਾਲ ਅਗੇਨ' ਵਰਗੀ ਕਾਮੇਡੀ ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ।

Punjabi Bollywood Tadka
ਅੱਜ ਚਾਹੇ ਹੀ ਅਰਸ਼ਦ ਵਾਰਸੀ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ ਪਕ ਇਕ ਵੇਲਾ ਅਜਿਹਾ ਵੀ ਸੀ ਜਦੋਂ ਉਨ੍ਹਾਂ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਦਰਅਸਲ ਅਰਸ਼ਦ ਲੱਗਭੱਗ 18 ਸਾਲ ਦੇ ਸਨ ਉਦੋਂ ਬੋਨ ਕੈਂਸਰ ਦੇ ਚਲਦੇ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ 2 ਸਾਲ ਬਾਅਦ ਉਨ੍ਹਾਂ ਦੀ ਮਾਂ ਦਾ ਵੀ ਦੇਹਾਂਤ ਹੋ ਗਿਆ ਸੀ। ਜਿੰਦਗੀ ਬੀਤਾਉਣ ਲਈ ਪੈਸਿਆਂ ਦੀ ਜ਼ਰੂਰਤ ਸੀ ਅਤੇ ਇਸ ਦੇ ਲਈ ਉਨ੍ਹਾਂ ਨੇ ਕਾਸਮੈਟਿਕ ਸੇਲਸਮੈਨ ਦਾ ਕੰਮ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਫੋਟੋ ਲੈਬ 'ਚ ਵੀ ਕੰਮ ਕੀਤਾ।

Punjabi Bollywood Tadka
ਐਕਟਿੰਗ ਤੋਂ ਇਲਾਵਾ ਅਰਸ਼ਦ ਇਕ ਚੰਗੇ ਕੋਰੀਓਗਰਾਫਰ ਵੀ ਹਨ। ਅਰਸ਼ਦ ਨੂੰ ਸ਼ੁਰੂ ਤੋਂ ਹੀ ਡਾਂਸਿੰਗ ਅਤੇ ਕੋਰੀਓਗਰਾਫੀ ਵਿਚ ਦਿਲਚਸਪੀ ਸੀ। ਸਾਲ 1993 'ਚ ਉਨ੍ਹਾਂ ਨੂੰ 'ਰੂਪ ਕੀ ਰਾਣੀ ਚੋਰਾਂ ਕਾ ਰਾਜਾ' ਦਾ ਟਾਇਟਲ ਟ੍ਰੈਕ ਕੋਰੀਓਗਰਾਫ ਕਰਨ ਦਾ ਮੌਕਾ ਮਿਲਿਆ ਸੀ।

Punjabi Bollywood Tadka
ਅਰਸ਼ਦ ਵਾਰਸੀ ਨੂੰ ਸਾਲ 1996 'ਚ ਅਮਿਤਾਭ ਬੱਚਨ ਦੀ ਕੰਪਨੀ ਦੀ ਫਿਲਮ 'ਤੇਰੇ ਮੇਰੇ ਸਪਨੇ' 'ਚ ਪਹਿਲੀ ਵਾਰ ਐਕਟਿੰਗ ਕਰਨ ਦਾ ਮੌਕਾ ਮਿਲਿਆ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਸ ਫਿਲਮ 'ਚ ਰੋਲ ਦਾ ਆਫਰ ਉਨ੍ਹਾਂ ਨੂੰ ਜਯਾ ਬੱਚਨ ਨੇ ਦਿੱਤਾ ਸੀ ਹਾਲਾਂਕਿ ਉਨ੍ਹਾਂ ਨੂੰ ਪਹਿਚਾਣ ਮਿਲੀ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਮੁੰਨਾਬਾਈ ਐੱਮ. ਬੀ.ਬੀ.ਐੱਸ.' ਤੋਂ। ਇਸ ਫਿਲਮ ਵਿਚ ਅਰਸ਼ਦ, ਸੰਜੈ ਦੱਤ ਦੇ ਦੋਸਤ ਸਰਕਿਟ ਦੀ ਭੂਮਿਕਾ 'ਚ ਨਜ਼ਰ ਆਏ ਸਨ।

Image result for arshad warsi
2010 ਵਿਚ ਦਿਖਾਇਆ ਹੋਇਆ ਫਿਲਮ 'ਇਸ਼ਕੀਆ' ਅਰਸ਼ਦ ਵਾਰਸੀ ਦੇ ਕਰੀਅਰ ਦੀ ਮਹੱਤਵਪੂਰਣ ਫਿਲਮਾਂ 'ਚ ਸ਼ੁਮਾਰ ਕੀਤੀ ਜਾਂਦੀ ਹੈ। ਇਸ ਫਿਲਮ 'ਚ ਅਰਸ਼ਦ ਵਾਰਸੀ ਨੇ ਨਸੀਰੁੱਦੀਨ ਸ਼ਾਹ ਨਾਲ ਜੋੜੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਾਲ 2013 ਵਿਚ ਆਈ ਫਿਲਮ 'ਜਾਲੀ ਐੱਲ. ਐੱਲ. ਬੀ.' ਲਈ ਵੀ ਅਰਸ਼ਦ ਨੂੰ ਖੂਬ ਤਾਰੀਫਾਂ ਮਿਲੀਆਂ। ਹਾਲ ਦੇ ਸਮੇਂ 'ਚ ਅਰਸ਼ਦ ਫਿਲਮ 'ਗੁੱਡੂ ਰੰਗੀਲਾ' ਵਿਚ ਨਜ਼ਰ ਆਏ ਸਨ, ਜੋ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਕਰ ਪਾਈ।

Image result for arshad warsi
ਅਰਸ਼ਦ ਵਾਰਸੀ ਨੂੰ ਸਪੋਰਟਸ ਗੱਡੀਆਂ ਦਾ ਕਾਫ਼ੀ ਸ਼ੌਕ ਹੈ, ਹਾਲ ਹੀ 'ਚ ਉਨ੍ਹਾਂ ਨੇ 'ਡੁਕਾਟੀ ਮਾਂਸਟਰ' ਖਰੀਦੀ ਹੈ ਜਿਸ ਦੀ ਕੀਮਤ ਲੱਗਭੱਗ 8 ਲੱਖ ਰੁਪਏ ਹੈ। ਇਹ ਉਨ੍ਹਾਂ ਦੀ ਪਹਿਲੀ ਸਪੋਰਟਸ ਬਾਇਕ ਨਹੀਂ ਹੈ। ਅਰਸ਼ਦ ਇਸ ਤੋਂ ਪਹਿਲਾਂ Indian Scout Bobber (ਕੀਮਤ ਕਰੀਬ 13 ਲੱਖ), Harley Davidson Dayna Softail (ਕੀਮਤ ਕਰੀਬ 18 ਲੱਖ) ਅਤੇ Royal Enfield (ਕੀਮਤ ਕਰੀਬ 2 ਲੱਖ) ਦੀ ਮੋਟਰਸਾਈਕਿਲ ਖਰੀਦ ਚੁੱਕੇ ਹਨ।


Tags: Arshad WarsiBirthdayMunna Bhai M.B.B.S.Zila GhaziabadDedh Ishqiya

Edited By

Manju

Manju is News Editor at Jagbani.