ਮੁੰਬਈ(ਬਿਊਰੋ)— ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਐਕਟਰ ਅਰਸ਼ਦ ਵਾਰਸੀ ਅੱਜ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 19 ਅਪ੍ਰੈਲ 1968 ਨੂੰ ਮੁੰਬਈ 'ਚ ਹੋਇਆ ਸੀ। ਸਾਲ 2003 'ਚ ਆਈ ਫਿਲਮ 'ਮੁੰਨਾਬਾਈ ਐੱਮ. ਬੀ. ਬੀ. ਐੱਸ.' ਅਤੇ 2006 'ਚ 'ਲੱਗੇ ਰਹੋ ਮੁੰਨਾ ਬਾਈ' ਵਿਚ 'ਸਰਕਿਟ' ਦੇ ਕਿਰਦਾਰ ਨਾਲ ਉਹ ਮਸ਼ਹੂਰ ਹੋਏ। ਇਸ ਤੋਂ ਇਲਾਵਾ ਅਰਸ਼ਦ 'ਗੋਲਮਾਲ', 'ਗੋਲਮਾਲ ਰਿਟਰੰਸ', 'ਗੋਲਮਾਲ ਅਗੇਨ' ਵਰਗੀ ਕਾਮੇਡੀ ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ।
ਚਾਹੇ ਅੱਜ ਅਰਸ਼ਦ ਵਾਰਸੀ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ ਪਰ ਇਕ ਸਮਾਂ ਸੀ ਜਦੋਂ ਉਨ੍ਹਾਂ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਦਰਅਸਲ ਅਰਸ਼ਦ ਲੱਗਭਗ 18 ਸਾਲ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ 2 ਸਾਲ ਬਾਅਦ ਉਨ੍ਹਾਂ ਦੀ ਮਾਂ ਦਾ ਵੀ ਦੇਹਾਂਤ ਹੋ ਗਿਆ ਸੀ। ਜ਼ਿੰਦਗੀ ਬੀਤਾਉਣ ਲਈ ਪੈਸਿਆਂ ਦੀ ਜ਼ਰੂਰਤ ਸੀ ਅਤੇ ਇਸ ਲਈ ਉਨ੍ਹਾਂ ਨੇ ਕਾਸਮੈਟਿਕ ਸੇਲਸਮੈਨ ਦਾ ਕੰਮ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਫੋਟੋ ਲੈਬ 'ਚ ਵੀ ਕੰਮ ਕੀਤਾ। ਐਕਟਿੰਗ ਤੋਂ ਇਲਾਵਾ ਅਰਸ਼ਦ ਇਕ ਚੰਗੇ ਕੋਰੀਓਗਰਾਫਰ ਵੀ ਹਨ। ਅਰਸ਼ਦ ਦੀ ਸ਼ੁਰੂ ਤੋਂ ਹੀ ਡਾਂਸਿੰਗ ਅਤੇ ਕੋਰੀਓਗਰਾਫੀ ਵਿਚ ਦਿਲਚਸਪੀ ਸੀ। ਸਾਲ 1993 'ਚ ਉਨ੍ਹਾਂ ਨੂੰ 'ਰੂਪ ਕੀ ਰਾਣੀ ਚੋਰਾਂ ਕਾ ਰਾਜਾ' ਦਾ ਟਾਇਟਲ ਟਰੈਕ ਕੋਰੀਓਗਰਾਫ ਕਰਨ ਦਾ ਮੌਕਾ ਮਿਲਿਆ ਸੀ। ਅਰਸ਼ਦ ਵਾਰਸੀ ਨੂੰ ਸਾਲ 1996 'ਚ ਅਮਿਤਾਭ ਬੱਚਨ ਦੀ ਕੰਪਨੀ ਦੀ ਫਿਲਮ 'ਤੇਰੇ ਮੇਰੇ ਸਪਨੇ' 'ਚ ਪਹਿਲੀ ਵਾਰ ਐਕਟਿੰਗ ਕਰਨ ਦਾ ਮੌਕਾ ਮਿਲਿਆ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਫਿਲਮ 'ਚ ਰੋਲ ਦਾ ਆਫਰ ਉਨ੍ਹਾਂ ਨੂੰ ਜਯਾ ਬੱਚਨ ਨੇ ਦਿੱਤਾ ਸੀ ਹਾਲਾਂਕਿ ਉਨ੍ਹਾਂ ਨੂੰ ਪਛਾਣ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਮੁੰਨਾਬਾਈ ਐੱਮ. ਬੀ.ਬੀ.ਐੱਸ.' ਤੋਂ ਮਿਲੀ। ਇਸ ਫਿਲਮ ਵਿਚ ਅਰਸ਼ਦ, ਸੰਜੈ ਦੱਤ ਦੇ ਦੋਸਤ ਸਰਕਿਟ ਦੀ ਭੂਮਿਕਾ 'ਚ ਨਜ਼ਰ ਆਏ ਸਨ। 2010 'ਚ ਦਿਖਾਇਆ ਹੋਇਆ ਫਿਲਮ 'ਇਸ਼ਕੀਆ' ਅਰਸ਼ਦ ਵਾਰਸੀ ਦੇ ਕਰੀਅਰ ਦੀ ਮਹੱਤਵਪੂਰਣ ਫਿਲਮਾਂ 'ਚ ਸ਼ੁਮਾਰ ਕੀਤੀ ਜਾਂਦੀ ਹੈ। ਇਸ ਫਿਲਮ 'ਚ ਅਰਸ਼ਦ ਵਾਰਸੀ ਨੇ ਨਸੀਰੁੱਦੀਨ ਸ਼ਾਹ ਨਾਲ ਜੋੜੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਾਲ 2013 ਵਿਚ ਆਈ ਫਿਲਮ 'ਜਾਲੀ ਐੱਲ. ਐੱਲ. ਬੀ.' ਲਈ ਵੀ ਅਰਸ਼ਦ ਨੂੰ ਖੂਬ ਤਾਰੀਫਾਂ ਮਿਲੀਆਂ। ਐਕਟਿੰਗ ਤੋਂ ਇਲਾਵਾ ਅਰਸ਼ਦ ਵਾਰਸੀ ਨੂੰ ਸਪੋਰਟਸ ਗੱਡੀਆਂ ਦਾ ਕਾਫੀ ਸ਼ੌਕ ਹੈ।