FacebookTwitterg+Mail

'ਸਿੰਬਾ' 'ਚ 'ਆਂਖ ਮਾਰੇ' ਗੀਤ 'ਤੇ ਅਰਸ਼ਦ ਵਾਰਸੀ ਨਾਲ ਰਣਵੀਰ ਲਾਉਣਗੇ ਠੁਮਕੇ

arshad warsi cameo in aankh maare remix
31 October, 2018 01:08:52 PM

ਮੁੰਬਈ(ਬਿਊਰੋ)— ਨਿਰਦੇਸ਼ਕ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫਿਲਮ 'ਸਿੰਬਾ' ਨੂੰ ਲੈ ਕੇ ਆਏ ਦਿਨ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਬੀਤੇ ਦਿਨੀਂ ਫਿਲਮ 'ਚ ਅਜੇ ਦੇਵਗਨ ਦੀ ਗੈਸਟ ਅਪੀਅਰੈਂਸ ਦੀ ਖਬਰ ਆਈ ਸੀ। ਹੁਣ ਖਬਰ ਹੈ ਕਿ ਫਿਲਮ 'ਚ ਰੋਹਿਤ 90 ਦੇ ਦਹਾਕੇ ਦਾ ਹਿੱਟ ਗੀਤ 'ਆਂਖ ਮਾਰੇ' ਦਾ ਰੀਮਿਕਸ ਵਰਜ਼ਨ ਲੈਣ ਜਾ ਰਹੇ ਹਨ। ਗੀਤ 'ਚ ਅਰਸ਼ਦ ਵਾਰਸੀ ਦਾ ਕੈਮਿਓ ਰੋਲ ਹੋਵੇਗਾ। ਜੀ ਹਾਂ, ਜਿੱਥੇ ਗੀਤ 'ਚ ਇਕ ਵਾਰ ਫਿਰ ਅਰਸ਼ਦ ਵਾਰਸੀ ਨਜ਼ਰ ਆਉਣਗੇ, ਉੱਥੇ ਹੀ ਫਿਲਮ ਦੀ ਲੀਡ ਜੋੜੀ ਸਾਰਾ ਅਲੀ ਖਾਨ ਤੇ ਰਣਵੀਰ ਸਿੰਘ ਵੀ ਨਜ਼ਰ ਆਉਣਗੇ। ਇਸ ਖਬਰ 'ਚ ਕੁਝ ਝੂਠ ਨਹੀਂ ਕਿਉਂਕਿ ਖਬਰ ਦੀ ਪੁਸ਼ਟੀ ਖੁਦ ਰਣਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਕੀਤੀ ਹੈ।

 

ਅਰਸ਼ਦ ਨੇ ਆਪਣੇ ਟਵਿਟਰ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, “ਇਕ ਵਾਰ ਫਿਰ ਇਹ ਮੇਰੇ ਲਈ ਕਲੀਅਰ ਹੋ ਗਿਆ ਹੈ ਕਿ ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਨੂੰ ਇੰਨਾ ਪਿਆਰ ਕਿਉਂ ਕਰਦੀ ਹੈ। ਰਣਵੀਰ ਨਾਲ ਕੋਈ ਵੀ ਪਿਆਰ 'ਚ ਪੈ ਸਕਦਾ ਹੈ। ਮੈਨੂੰ ਤੁਹਾਡੇ ਨਾਲ ਕੰਮ ਕਰਕੇ ਕਾਫੀ ਮਜ਼ਾ ਆਇਆ।'' 

 

ਦੱਸ ਦੇਈਏ ਕਿ 'ਸਿੰਬਾ' 'ਚ 'ਆਂਖ ਮਾਰੇ' ਰੀਮਿਕਸ ਵਰਜ਼ਨ 'ਚ ਅਰਸ਼ਦ ਵਾਰਸੀ ਦਾ ਕੈਮਿਓ ਹੈ। ਇਕ ਵਾਰ ਫਿਰ ਉਨ੍ਹਾਂ ਦੇ ਹੀ ਹਿੱਟ ਗੀਤ 'ਤੇ ਉਨ੍ਹਾਂ ਨੂੰ ਰਣਵੀਰ ਸਿੰਘ ਨਾਲ ਥਿਰਕਦਾ ਦੇਖਣਾ ਕਾਫੀ ਲਾਜਵਾਬ ਹੋਵੇਗਾ। ਫਿਲਮ 'ਚ ਅਜੇ ਦੇਵਗਨ ਨਾਲ ਗੋਲਮਾਲ ਬੁਆਏਜ਼ ਦਾ ਵੀ ਕੈਮਿਓ ਹੈ। ਇਸ ਨਾਲ ਅੰਦਾਜ਼ੇ ਲਾਏ ਜਾ ਸਕਦੇ ਹਨ ਕਿ ਫਿਲਮ ਫੁੱਲ ਆਨ ਐਂਟਰਟੇਨਮੈਂਟ ਹੋਵੇਗੀ।

 


Tags: SimmbaArshad Warsi Makes Cameo Aankh Maare Remix Sara Ali Khan Ranveer Singh Deepika Padukone

Edited By

Sunita

Sunita is News Editor at Jagbani.