FacebookTwitterg+Mail

'ਚੰਦਰਯਾਨ 2' 'ਤੇ ਟਿੱਪਣੀ ਕਰਕੇ ਬੁਰੇ ਫਸੇ ਪਾਕਿ ਮੰਤਰੀ, ਅਰਸ਼ਦ ਵਾਰਸੀ ਨੇ ਇੰਝ ਦਿੱਤਾ ਜਵਾਬ (ਵੀਡੀਓ)

arshad warsi mocks pakistan as he shares funny video
10 September, 2019 09:09:16 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਨੇ ਆਪਣੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਰਸ਼ਦ ਨੇ ਪਾਕਿਸਤਾਨ ਦੇ ਉਨ੍ਹਾਂ ਫਿਲਮੀ ਸਿਤਾਰਿਆਂ ਨੂੰ ਜਵਾਬ ਦਿੱਤਾ ਹੈ, ਜਿਨ੍ਹਾਂ ਨੇ ਭਾਰਤ ਦੇ 'ਚੰਦਰਯਾਨ 2 ਮਿਸ਼ਨ' ਨੂੰ ਲੈ ਕੇ ਟਿੱਪਣੀ ਕੀਤੀ ਸੀ। ਇਸ ਵੀਡੀਓ ਨੂੰ ਦੇਖਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ 'ਤੇ ਜ਼ਬਰਦਸਤ ਕੁਮੈਂਟ ਕੀਤੇ ਅਤੇ ਮੀਮ ਸ਼ੇਅਰ ਕੀਤੇ ਹਨ।


ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਆਪਣੇ ਟਵਿਟਰ 'ਤੇ ਕਈ ਤਰ੍ਹਾਂ ਦੀਆਂ ਵੀਡੀਓ ਅਪਲੋਡ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਉਨ੍ਹਾਂ ਪਾਕਿਸਤਾਨ ਦਾ ਮਜ਼ਾਕ ਉਡਾਉਂਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦਾ ਜ਼ਬਰਦਸਤ ਮਜ਼ਾਕ ਉਡਾਇਆ ਜਾ ਰਿਹਾ ਹੈ। ਅਰਸ਼ਦ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਕੁਝ ਲੋਕ ਸ਼ਾਇਦ ਪਾਕਿਸਤਾਨ ਦੇ ਹਨ ਅਤੇ ਅਕਾਸ਼ ਰਾਕੇਟ ਤੋਂ ਦਿਸਣ ਵਾਲੇ ਗੁਬਾਰੇ ਨੂੰ ਉਡਾਉਂਦੇ ਦੇਖੇ ਜਾ ਸਕਦੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅਰਸ਼ਦ ਨੇ ਲਿਖਿਆ, 'ਮੈਨੂੰ ਨਹੀਂ ਪਤਾ ਸੀ ਕਿ ਪਾਕਿਸਤਾਨ ਨੇ ਵੀ ਇਕ ਰਾਕੇਟ ਲਾਂਚ ਕੀਤਾ ਸੀ।''

 

ਦੱਸਣਯੋਗ ਹੈ ਕਿ ਪਾਕਿ ਮੰਤਰੀ ਨੇ 'ਚੰਦਰਯਾਨ 2' 'ਤੇ ਟਿੱਪਣੀ ਕਰਦੇ ਹੋਏ ਕਿਹਾ ਸੀ, ''ਜਿਹੜਾ ਕੰਮ ਨਹੀਂ ਆਉਂਦਾ, ਪੰਗਾ ਨਾ ਲੈਂਦੇ, ਡੀਅਰ ਇੰਡੀਆ...।'' ਜਿਉਂ ਹੀ ਵੀਡੀਓ ਨੂੰ ਅਰਸ਼ਦ ਨੇ ਟਵਿਟਰ 'ਤੇ ਸ਼ੇਅਰ ਕੀਤਾ, ਇਹ ਬੜੀ ਤੇਜ਼ੀ ਨਾਲ ਵਾਇਰਲ ਹੋਇਆ ਅਤੇ ਭਾਰਤੀ ਪ੍ਰਸ਼ੰਸਕ ਆਪਣਾ ਹਾਸਾ ਨਾ ਰੋਕ ਸਕੇ ਅਤੇ ਉਨ੍ਹਾਂ ਇਸ 'ਤੇ ਜ਼ਬਰਦਸਤ ਕੁਮੈਂਟ ਕੀਤੇ ਹਨ।

 


Tags: Arshad WarsiPakistanShares Funny VideoTwitterChandrayaan 2 Mission

Edited By

Sunita

Sunita is News Editor at Jagbani.