FacebookTwitterg+Mail

BB11 : ਅਰਸ਼ੀ ਨੂੰ ਘੂਰ ਰਿਹਾ ਸੀ ਲਵ ਤਿਆਗੀ ਤਾਂ ਉਹ ਬੋਲੀ- ਦੇਖ ਨਾ ਮੈਨੂੰ...

arshi khan
10 November, 2017 07:15:05 PM

ਮੁੰਬਈ (ਬਿਊਰੋ)— 'ਬਿੱਗ ਬੌਸ 11' ਦੇ ਘਰ 'ਚ ਇਨ੍ਹੀਂ ਦਿਨੀਂ ਮੁਕਾਬਲੇਬਾਜ਼ਾਂ 'ਚ ਕੋਹਰਾਮ ਮੱਚਿਆ ਹੋਇਆ ਹੈ ਅਤੇ ਘਰ ਦੇ ਮੈਬਰ ਅਜਿਹੀਆਂ ਅਜੀਬੋ-ਗਰੀਬ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਸੈਲੀਬ੍ਰਿਟੀ ਦੀ ਟੀਮ ਨੂੰ ਹਿਨਾ ਖਾਨ ਲੰਬੀਆਂ-ਲੰਬੀਆਂ ਛੱਡਦੀ ਨਜ਼ਰ ਆ ਰਹੀ ਹੈ। ਪ੍ਰਿਆਂਕ ਸ਼ਰਮਾ ਅਤੇ ਲਵ ਤਿਆਗੀ ਪੂਰੀ ਤਰ੍ਹਾਂ ਨਾਲ ਉਸਦੀ ਗਿਰਫਤ 'ਚ ਹਨ। ਹਿਨਾ ਖਾਨ ਲਵ ਅਤੇ ਪ੍ਰਿਆਂਕ ਨੂੰ ਜੋ ਆਰਡਰ ਦਿੰਦੀ ਹੈ, ਉਹ ਉਝੰ ਹੀ ਕਰਦੇ ਹਨ। ਇਸ ਵਜ੍ਹਾ ਕਰਕੇ ਘਰ 'ਚ ਆਕਾਸ਼, ਲਵ ਅਤੇ ਪ੍ਰਿਆਂਕ ਨੂੰ 'ਹਿਨਾ ਦੇ ਡੋਗੀ' ਵੀ ਕਿਹਾ ਜਾ ਚੁੱਕਿਆ ਹੈ। ਇੰਨਾ ਹੀ ਨਹੀਂ, ਅਰਸ਼ੀ ਖਾਨ ਹਿਨਾ ਨੂੰ ਮੰਮੀ ਕਹਿ ਕੇ ਬੁਲਾਉਂਦੀ ਹੈ।

Punjabi Bollywood Tadka
'ਬਿੱਗ ਬੌਸ 11' ਦੇ ਬੀਤੇ ਐਪੀਸੋਡ 'ਚ ਜਦੋਂ ਅਰਸ਼ੀ ਖਾਨ ਨੂੰ ਕਪੜਿਆਂ ਦੀ ਵਜ੍ਹਾ ਕਰਕੇ ਲਵ ਤਿਆਗੀ ਘੂਰ ਰਿਹਾ ਸੀ ਤਾਂ ਇਸ ਗੱਲ ਨੂੰ ਅਰਸ਼ੀ ਨੇ ਨੋਟ ਕਰ ਲਿਆ। ਜਦੋਂ ਲਵ ਤਿਆਗੀ, ਅਰਸ਼ੀ ਨੂੰ ਘੂਰ ਰਿਹਾ ਸੀ ਅਤੇ ਉਸ ਦੇ ਕਪੜਿਆਂ 'ਤੇ ਕੁਮੈਂਟ ਕਰ ਰਿਹਾ ਸੀ, ਉਸ ਸਮੇਂ ਵੀ ਹਿਨਾ ਖਾਨ, ਅਰਸ਼ੀ 'ਤੇ ਕੁਮੈਂਟ ਕਰ ਰਹੀ ਸੀ ਅਤੇ ਲਵ ਨੂੰ ਭੜਕਾ ਰਹੀ ਸੀ। ਇਸ ਗੱਲ 'ਤੇ ਅਰਸ਼ੀ ਗੁੱਸੇ 'ਚ ਆ ਗਈ ਪਰ ਉਸਨੇ ਲਵ ਤਿਆਗੀ ਨੂੰ ਇਕੱਲੇ ਨੂੰ ਬੁਲਾ ਕੇ ਪੁਛਿਆ ਕਿ ਉਹ ਉਸਨੂੰ ਕਿਉਂ ਘੂਰ ਰਿਹਾ ਹੈ। ਇਸ 'ਤੇ ਲਵ ਨੇ ਕਿਹਾ ਕਿ ਉਸਨੂੰ ਅਰਸ਼ੀ 'ਚ ਕੋਈ ਦਿਲਚਸਪੀ ਨਹੀਂ ਹੈ। ਲਵ ਨੇ ਇਹ ਵੀ ਕਿਹਾ ਕਿ ਉਹ ਅਰਸ਼ੀ ਨੂੰ ਨਹੀਂ ਘੂਰ ਰਿਹਾ ਸੀ। ਇਹ ਕਹਿ ਕੇ ਲਵ ਚਲਾ ਜਾਂਦਾ ਹੈ ਪਰ ਅਰਸ਼ੀ ਕਹਿੰਦੀ ਹੈ ਕਿ ਉਹ ਉਸਨੂੰ ਨਹੀਂ ਛੱਡੇਗੀ। ਇਸ ਤੋਂ ਬਾਅਦ ਜਦੋਂ ਲਵ, ਅਰਸ਼ੀ ਦੁਬਾਰਾ ਟਕਰਾਉਂਦੇ ਹਨ ਤਾਂ ਅਰਸ਼ੀ ਕਹਿੰਦੀ ਹੈ ਕਿ ਦੇਖ ਨਾ ਮੈਨੂੰ ਦੇਖ...ਤੂੰ ਮੈਨੂੰ ਦੇਖ ਰਿਹਾ ਸੀ ਨਾ...ਹੁਣ ਦੇਖ...।

Punjabi Bollywood Tadka
ਇਸ ਤੋਂ ਬਾਅਦ ਵਿਕਾਸ ਕਾਲ ਕੋਠੜੀ 'ਚ ਬੰਦ ਹਿਨਾ, ਹਿਤੇਨ ਅਤੇ ਬੇਨਫਸ਼ਾ ਦੇ ਕੋਲ ਬੈਠੇ ਹੁੰਦੇ ਹਨ ਅਤੇ ਉੱਥੇ ਹੀ ਲਵ ਨਾਲ ਉਲਝ ਜਾਂਦੇ ਹਨ। ਵਿਕਾਸ ਉੱਥੋਂ ਬੇਇਜਤ ਹੋ ਕੇ ਵਾਪਸ ਆਉਂਦਾ ਹੈ ਤਾਂ ਅਰਸ਼ੀ ਅਤੇ ਬਾਕੀ ਲੋਕ ਉਸਨੂੰ 'ਬੀਚ ਕਾ ਬਿੱਛੂ' ਅਤੇ 'ਨਾਰਦ ਮੁੰਨੀ' ਕਹਿ ਕੇ ਬੁਲਾਉਂਦੇ ਹਨ। ਇਸ ਤੋਂ ਬਾਅਦ ਵਿਕਾਸ, ਅਰਸ਼ੀ ਨੂੰ ਕਹਿੰਦੇ ਹਨ ਕਿ ਉਹ ਅੱਜ ਦੀ ਰਾਤ ਲਵ ਨੂੰ ਸੋਣ ਨਹੀਂ ਦੇਣਗੇ। ਇਸ ਤੋਂ ਬਾਅਦ ਆਕਾਸ਼ ਅਤੇ ਅਰਸ਼ੀ ਖਾਨ ਲਵ ਦੇ ਪਿੱਛੇ ਲੱਗ ਜਾਂਦੇ ਹਨ ਅਤੇ ਉਸਨੂੰ 'ਬਾਉੂਂਸਰ' ਅਤੇ 'ਹਿਨਾ ਦਾ ਡੋਗੀ' ਕਹਿ ਕੇ ਬੁਲਾਉਂਦੇ ਹਨ।

Punjabi Bollywood Tadka


Tags: Arshi Khan Luv Tyagi Bigg Boss 11 Hina Khan Vikas Gupta ਬਿੱਗ ਬੌਸ 11