ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਦੇ ਫਿਨਾਲੇ 'ਚ ਸਿਰਫ 2 ਹਫਤਿਆਂ ਦਾ ਸਮਾਂ ਬਾਕੀ ਹੈ ਪਰ ਸ਼ੋਅ ਦੇ ਮੁਕਾਬਲੇਬਾਜ਼ਾਂ ਦੀ ਕਿਸਮਤ ਦੇ ਤਾਲੇ ਹੁਣ ਤੋਂ ਹੀ ਖੁਲ੍ਹਣੇ ਸ਼ੁਰੂ ਹੋ ਗਏ ਹਨ। ਬਿੱਗ ਬੌਸ ਦਾ ਹਰ ਸੀਜ਼ਨ ਮੁਕਾਬਲੇਬਾਜ਼ਾਂ ਲਈ ਟੀ. ਵੀ. ਇੰਡਸਟਰੀ ਜਾਂ ਫਿਰ ਬਾਲੀਵੁੱਡ 'ਚ ਦਰਵਾਜੇ ਖੋਲ੍ਹਣ ਵਾਲਾ ਸਾਬਤ ਹੁੰਦਾ ਹੈ। ਇਸ ਸੀਜ਼ਨ 'ਚ ਵੀ ਅਜਿਹਾ ਹੀ ਹੋ ਰਿਹਾ ਹੈ।
ਸੂਤਰਾਂ ਮੁਤਾਕਬ ਦੋ ਹਫਤੇ ਪਹਿਲਾਂ ਘਰ 'ਚ ਬਾਹਰ ਹੋਈ ਅਰਸ਼ੀ ਖਾਨ ਨੂੰ ਬਾਲੀਵੁੱਡ 'ਚ ਆਫਰ ਮਿਲਿਆ ਹੈ। ਅਰਸ਼ੀ ਦੇ ਮੈਨੇਜ਼ਰ ਅਤੇ ਪਬਲਿਸਟ ਫਿਲਨ ਰੇਮੇਡਿਊਜ਼ ਨੇ ਅਰਸ਼ੀ ਖਾਨ ਦੀ ਬਾਲੀਵੁੱਡ 'ਚ ਐਂਟਰੀ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਅਰਸ਼ੀ ਨੇ ਬਾਲੀਵੁੱਡ ਦੀ ਫਿਲਮ ਸਾਈਨ ਕਰ ਲਈ ਹੈ, ਫਿਲਹਾਲ ਅਜੇ ਅਸੀਂ ਫਿਲਮ ਬਾਰੇ ਖੁੱਲ੍ਹ ਕੇ ਨਹੀਂ ਦੱਸ ਸਕਦੇ ਹਾਂ।
ਦੱਸਣਯੋਗ ਹੈ ਕਿ ਅਰਸ਼ੀ ਖਾਨ 'ਬਿੱਗ ਬੌਸ' ਸੀਜ਼ਨ 11 'ਚ ਸਭ ਤੋਂ ਜ਼ਿਆਦਾ ਮਨੋਰੰਜਨ ਕਰਨ ਵਾਲੀ ਮੁਕਾਬਲੇਬਾਜ਼ ਮੰਨੀ ਜਾਂਦੀ ਹੈ। ਅਰਸ਼ੀ ਉਸ ਸਮੇਂ ਵੀ ਸੁਰਖੀਆਂ 'ਚ ਛਾਈ ਸੀ ਜਦੋਂ ਉਹ ਗੂਗਲ 'ਤੇ ਭਾਰਤ ਦੀ ਸਭ ਤੋਂ ਜ਼ਿਆਦਾ ਸਰਚ ਕੀਤੀਆਂ ਜਾਣ ਵਾਲੀ ਹਸਤੀਆਂ ਦੀ ਲਿਸਟ 'ਚ ਸ਼ਾਮਿਲ ਸੀ। ਇਸ ਲਿਸਟ 'ਚ ਸੰਨੀ ਲਿਓਨੀ ਤੋਂ ਬਾਅਦ ਦੂਜਾ ਨਾਂ ਅਰਸ਼ੀ ਖਾਨ ਦਾ ਸੀ। ਇਸ ਤੋਂ ਇਲਾਵਾ ਅਰਸ਼ੀ ਤੋਂ ਪਹਿਲਾਂ ਸਪਨਾ ਚੌਧਰੀ ਨੂੰ ਬਾਲੀਵੁੱਡ 'ਚ ਕੰਮ ਕਰਨ ਆਫਰ ਮਿਲ ਚੁੱਕਿਆ ਹੈ।