FacebookTwitterg+Mail

ਹੋਲੀ 'ਤੇ ਧਮਾਕੇਦਾਰ ਅੰਦਾਜ਼ 'ਚ ਟੀ. ਵੀ. 'ਤੇ ਦਿਖੇਗੀ ਅਰਸ਼ੀ ਖਾਨ, ਇਸ ਸ਼ੋਅ 'ਚ ਨਿਭਾਏਗੀ ਮੁੱਖ ਕਿਰਦਾਰ

arshi khan
01 March, 2018 02:45:19 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੀ ਸਾਬਕਾ ਮੁਕਾਬਲੇਬਾਜ਼ ਅਰਸ਼ੀ ਖਾਨ 'ਤੇ ਹੋਲੀ ਦਾ ਰੰਗ ਪੂਰੀ ਤਰ੍ਹਾਂ ਨਾਲ ਚੜ੍ਹ ਗਿਆ ਹੈ। ਇਸੇ ਕਾਰਨ ਉਹ ਹੁਣ ਸੰਨੀ ਲਿਓਨ ਦੇ ਗੀਤ 'ਤੇ ਇਸ ਤਰ੍ਹਾਂ ਥਿਰਕ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦਾ ਦੀਵਾਨਾ ਬਣ ਜਾਵੇਗਾ। ਹੁਣ ਤੁਸੀਂ ਸੋਚ ਹੋਵੋਗੇ ਕਿ ਅਖੀਰ ਇਹ ਸਭ ਕਿੱਥੇ ਹੋ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏਓ ਕਿ ਸਗੋ ਤੁਹਾਡੇ ਮਨਪਸੰਦੀ ਸੀਰੀਅਲ 'ਚ ਹੋ ਰਿਹਾ ਹੈ।  
ਬਿੱਗ ਬੌਸ ਖਤਮ ਹੋਣ ਤੋਂ ਬਾਅਦ ਅਰਸ਼ੀ ਖਾਨ ਕਾਫੀ ਮਸ਼ਹੂਰ ਹੋ ਗਈ ਹੈ। ਇੱਥੋ ਤੱਕ ਦੀ ਦਰਸ਼ਕ ਵੀ ਅਰਸ਼ੀ ਦੀ ਮਸਤੀ ਨੂੰ ਪਸੰਦ ਕਰਦੇ ਹਨ। ਅਜਿਹੀ ਹਾਲਤ 'ਚ ਅਰਸ਼ੀ ਦਾ ਸ਼ੋਅ 'ਚ ਆਉਣਾ ਫੈਨਸ ਲਈ ਕਿਸੇ ਗੁੱਡ ਨਿਊਜ ਤੋਂ ਘੱਟ ਨਹੀਂ ਹੈ।  
ਅਰਸ਼ੀ ਜਲਦੀ ਹੀ ਅਰਜੁਨ ਬਿਜਲਾਨੀ ਦੇ ਸੀਰੀਅਲ 'ਇਸ਼ਕ ਮੇਂ ਮਰਜਾਵਾਂ' ਵਿਚ ਨਜ਼ਰ ਆਏਗੀ। ਇਸ ਸੀਰੀਅਲ 'ਚ ਉਹ ਹੋਲੀ ਪਾਰਟੀ ਵਿਚ ਡਾਂਸ ਕਰਦੀ ਹੋਈ ਨਜ਼ਰ ਆਏਗੀ। ਅਰਸ਼ੀ ਦੇ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਅਰਸ਼ੀ ਸੈੱਟ 'ਤੇ ਡਾਂਸ ਦੀ ਪ੍ਰੈਕਟਿਸ ਕਰਦੀ ਹੋਈ ਨਜ਼ਰ ਆ ਰਹੀ ਹੈ।
ਇਸ ਬਾਰੇ ਵਿਚ ਅਰਸ਼ੀ ਨੇ ਕਿਹਾ,''ਇਸ ਚੈਨਲ 'ਤੇ ਦੁਬਾਰਾ ਨਜ਼ਰ ਆਉਣ ਨਾਲ ਬਹੁਤ ਖੁਸ਼ ਹਾਂ। ਅੱਜ ਜੋ ਵੀ ਹਾਂ ਇਸ ਚੈਨਲ ਦੀ ਵਜ੍ਹਾ ਨਾਲ ਹੀ ਹਾਂ। ਮੈਂ ਇਸ ਗੀਤ ਵਿਚ ਫਿਰ ਤੋਂ ਲੱਟਕੇ-ਝੱਟਕੇ ਦਿਖਾਵਾਂਗੀ। ਮੈਨੂੰ ਉਂਝ ਵੀ ਸੀਰੀਅਲਸ ਕਾਫੀ ਪਸੰਦ ਹੈ।'' 
'ਇਸ਼ਕ ਮੇਂ ਮਰਜਾਵਾਂ' ਸੀਰੀਅਲ 'ਚ ਅਰਜੁਨ ਤੋਂ ਇਲਾਵਾ ਹੋਰ ਅਲੀਸ਼ਾ ਪਨਵਲ ਲੀਡ ਰੋਲ 'ਚ ਹੈ। ਇਸ ਵਿਚ ਅਲੀਸ਼ਾ ਆਰੋਹੀ ਅਤੇ ਤਾਰਾ ਦਾ ਡੱਬਲ ਰੋਲ ਨਿਭਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸੀਰੀਅਲ ਵਿਚ ਕੈਮਿਓ ਰੋਲ ਤੋਂ ਇਲਾਵਾ ਅਰਸ਼ੀ 'ਸੈਲੀਬਰੇਟੀ ਕ੍ਰਿਕੇਟ ਲੀਗ' ਵਿਚ ਵੀ ਨਜ਼ਰ ਆ ਰਹੀ ਹੈ। ਉਥੇ ਹੀ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਉਹ 'ਖਤਰੋ ਕੇ ਖਿਲਾੜੀ' ਸੀਜ਼ਨ 9 ਵਿਚ ਨਜ਼ਰ ਆ ਸਕਦੀ ਹੈ।


Tags: Arshi KhanIshq Mein MarjawanArjun BijlaniSunny LeoneHoli

Edited By

Manju

Manju is News Editor at Jagbani.