FacebookTwitterg+Mail

ਭੋਪਾਲ ਆਪਣੇ ਘਰ ਪੁੱਜੀ ਅਰਸ਼ੀ ਖਾਨ, ਇਸ ਜ਼ੋਰਦਾਰ ਤਰੀਕੇ ਨਾਲ ਹੋਇਆ ਸਵਾਗਤ

arshi khan
05 April, 2018 11:27:00 AM

ਮੁੰਬਈ (ਬਿਊਰੋ)— ਸਾਬਕਾ 'ਬਿੱਗ ਬੌਸ' ਮੁਕਾਬਲੇਬਾਜ਼ ਅਰਸ਼ੀ ਖਾਨ ਪਿਛਲੇ ਸਾਲ ਦਸੰਬਰ ਵਿਚ 'ਬਿੱਗ ਬੌਸ' ਦੇ ਘਰ 'ਚੋਂ ਬਾਹਰ ਹੋਣ ਤੋਂ ਬਾਅਦ ਆਪਣੇ ਘਰ ਭੋਪਾਲ ਵਿਚ ਹੈ।
Punjabi Bollywood Tadka
ਅਰਸ਼ੀ ਨੇ ਕਿਹਾ,''ਭੋਪਾਲ ਮੇਰਾ ਘਰ ਹੈ। ਇਹ ਜਗ੍ਹਾ ਮੈਨੂੰ ਖੁਸ਼ੀ ਅਤੇ ਸ਼ਾਂਤੀ ਦਿੰਦੀ ਹੈ। ਆਪਣੇ ਪਰਿਵਾਰ, ਦੋਸਤਾਂ ਅਤੇ ਗੁੰਆਡੀਆਂ ਨਾਲ ਮਿਲਣ ਤੋਂ ਬਾਅਦ ਮੈਨੂੰ ਖੁਸ਼ੀ ਮਹਿਸੂਸ ਹੋਈ। ਮੇਰੀ ਚਾਚੀ ਅਤੇ ਮਾਂ ਮੈਨੂੰ ਦੇਖ ਕੇ ਹੈਰਾਨ ਹੋ ਗਈਆਂ।''
Punjabi Bollywood Tadka
ਉਨ੍ਹਾਂ ਨੇ ਕਿਹਾ,''ਮੈਂ ਕੁਝ ਦਿਨਾਂ ਲਈ ਇੱਥੇ ਹਾਂ, ਜਲਦੀ ਮੁੰਬਈ ਵਾਪਿਸ ਆਵਾਂਗੀ। ਮੈਂ 'ਬਾਕਸ ਕ੍ਰਿਕੇਟ ਲੀਗ' ਅਤੇ ਹੋਰ ਸ਼ੋਅਜ਼ ਦੀ ਸ਼ੂਟਿੰਗ ਵਿਚ ਰੁੱਝੀ ਸੀ, ਇਸ ਲਈ ਮੈਨੂੰ ਹੁਣ ਘਰ ਆਉਣ ਦਾ ਮੌਕਾ ਮਿਲਿਆ।''
Punjabi Bollywood Tadka
ਅਰਸ਼ੀ ਇਸ ਤੋਂ ਪਹਿਲਾਂ 'ਇਸ਼ਕ ਮੇਂ ਮਰਜਾਵਾਂ' ਸੀਰੀਅਲ ਵਿਚ ਨਜ਼ਰ ਆ ਚੁੱਕੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: Arshi KhanBigg Boss 11Entertainment Ki RaatIshq Mein Marjawan

Edited By

Manju

Manju is News Editor at Jagbani.