ਨਵੀਂ ਦਿੱਲੀ (ਬਿਊਰੋ)— 'ਬਿੱਗ ਬੋਸ ਦੇ ਸੀਜ਼ਨ 11' ਵਿਚ ਆਉਣ ਤੋਂ ਬਾਅਦ ਤੋਂ ਅਰਸ਼ੀ ਖਾਨ ਖਾਨ ਕਾਫੀ ਮਸ਼ਹੂਰ ਹੋ ਗਈ ਹੈ। ਅਰਸ਼ੀ ਅਕਸਰ ਆਪਣੇ ਡਾਂਸ ਵੀਡੀਓਜ਼ ਨੂੰ ਲੈ ਕੇ ਫੈਨਸ ਵਿਚਕਾਰ ਛਾਈ ਰਹਿੰਦੀ ਹੈ। ਇਕ ਵਾਰ ਫਿਰ ਤੋਂ ਇਸ ਨੂੰ ਲੈ ਕੇ ਉਹ ਲਾਈਮਲਾਈਟ 'ਚ ਆ ਗਈ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਕ ਐਵਾਰਡ ਸਮਾਰੋਹ ਲਈ ਡਾਂਸ ਰਿਹਰਸਲ ਕਰਦੇ ਹੋਏ ਵੀਡੀਓ ਪੋਸਟ ਕੀਤਾ ਹੈ। ਯੂਜ਼ਰਸ ਉਨ੍ਹਾਂ ਦੇ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
ਵੀਡੀਓ 'ਚ ਅਰਸ਼ੀ ਖਾਨ ਉਸਤਾਦ ਨੁਸਰਤ ਫਤਿਹ ਅਲੀ ਖਾਨ ਦੇ ਗੀਤ 'ਮੇਰੇ ਰਸ਼ਕੇ ਕਮਰ' 'ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਅਰਸ਼ੀ ਖਾਨ ਨੇ ਇਸ ਵੀਡੀਓ ਨਾਲ ਲਿਖਿਆ ਹੈ,''ਦਾਦਾ ਸਾਹਿਬ ਐਵਾਰਡ ਲਈ ਰਿਹਰਸਲ... ਮੇਰਾ ਮਨਪਸੰਦੀ ਗੀਤ।'' ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨੀਂ ਪਹਿਲਾਂ ਅਰਸ਼ੀ ਖਾਨ ਸਪਨਾ ਚੌਧਰੀ ਦੇ ਭਰਾ ਦੇ ਵਿਆਹ 'ਚ ਪਹੁੰਚੀ ਸੀ। ਇੱਥੇ ਵੀ ਉਨ੍ਹਾਂ ਨੇ ਸਪਨਾ ਨਾਲ ਜੱਮ ਕੇ ਡਾਂਸ ਕੀਤਾ ਸੀ। 'ਬਿੱਗ ਬੌਸ 11' ਤੋਂ ਬਾਅਦ ਅਰਸ਼ੀ ਬਾਕਸ ਕ੍ਰਿਕੇਟ ਲੀਗ 'ਚ ਨਜ਼ਰ ਆਈ ਅਤੇ ਉਨ੍ਹਾਂ ਨੇ ਉੱਥੇ ਵੀ ਆਪਣੀਆਂ ਅਦਾਵਾਂ ਦਾ ਜਾਦੂ ਚਲਾਇਆ। 'ਬਿੱਗ ਬੌਸ 11' ਤੋਂ ਬਾਅਦ ਤੋਂ ਉਹ ਕਈ ਐਵਾਰਡ ਸਮਾਰੋਹਾਂ 'ਚ ਵੀ ਨਜ਼ਰ ਆਉਂਦੀ ਰਹੀ ਹੈ। ਦੱਸ ਦੇਈਏ ਕਿ ਅਰਸ਼ੀ ਖਾਨ ਨੇ 'ਬਿੱਗ ਬੌਸ' ਦੇ ਘਰ 'ਚ ਸਫਲ ਪਾਰੀ ਖੇਡੀ ਅਤੇ ਜਦੋਂ ਤੋਂ ਉਹ ਘਰ ਤੋਂ ਬਾਹਰ ਆਈ ਹੈ ਉਹ ਵਿਵਾਦਾਂ ਤੋਂ ਵੀ ਕਾਫ਼ੀ ਦੂਰ ਰਹੀ ਹੈ।
ਇਸ ਦੇ ਨਾਲ ਹੀ ਇਕ ਹੋਰ ਵੀਡੀਓ ਵਾਇਰਲ ਹੋਈ ਜਿਸ ਵਿਚ ਉਹ 'ਗੁਲਾਬੋ' ਦੇ ਗੀਤ ਤੇ ਡਾਂਸ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਨੇ 'ਬਿੱਗ ਬੌਸ' ਵਿਚ ਜੋ ਆਪਣੀ ਜਗ੍ਹਾ ਬਣਾਈ ਇਸ ਨੂੰ ਉਹ ਅੱਗੇ ਵੀ ਕਾਇਮ ਰੱਖਣਾ ਚਾਹੁੰਦੀ ਹੈ।