ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 'ਚ 13 ਹਫਤੇ ਲੰਘਣ ਤੋਂ ਬਾਅਦ ਵੀ ਹੰਗਾਮਿਆਂ ਦਾ ਦੌਰ ਲਗਾਤਾਰ ਜਾਰੀ ਹੈ। ਇੰਨਾ ਹੀ ਨਹੀਂ ਇਸ ਸ਼ੋਅ ਦਾ ਖੁਮਾਰ ਅਜਿਹਾ ਹੈ ਕਿ ਸਾਬਕਾ ਮੁਕਾਬਲੇਬਾਜ਼ਾਂ ਦੀਆਂ ਹਰਕਤਾਂ ਨਾਲ ਵੀ ਇਹ ਚਰਚਾ 'ਚ ਬਣਿਆ ਰਹਿੰਦਾ ਹੈ।
ਪਿਛਲੇ ਹਫਤੇ ਘਰੋਂ ਬਾਹਰ ਹੋਈ ਅਰਸ਼ੀ ਖਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਅਰਸ਼ੀ ਖਾਨ ਸ਼ਾਹਿਦ ਅਫਰੀਦੀ ਦਾ ਜ਼ਿਕਰ ਕਰ ਰਹੀ ਹੈ। ਅਰਸ਼ੀ ਨੇ ਕਿਹਾ, 'ਮੈਂ ਬਦਨਾਮ ਹੋਈ ਅਫਰੀਦੀ ਤੇਰੇ ਲਿਏ। ਇੰਡੀਆ ਬੋਲਤਾ ਹੈ ਪਾਕਿਸਤਾਨ ਜਾਓ, ਪਾਕਿਸਤਾਨ ਬੋਲਤਾ ਹੈ ਇਧਰ ਆਓ।'
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਰਸ਼ੀ ਖਾਨ ਨੇ ਅਫਰੀਦੀ ਬਾਰੇ ਕੋਈ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਜਦੋਂ ਅਰਸ਼ੀ ਖਾਨ 'ਬਿੱਗ ਬੌਸ' ਦੇ ਘਰ 'ਚ ਪਹੁੰਚੀ ਤਾਂ ਉਸ ਨੇ ਅਫਰੀਦੀ ਨੂੰ ਆਪਣਾ ਮਹਿਬੂਬ ਦੱਸਿਆ ਸੀ।
ਹਾਲਾਂਕਿ ਇਕ ਟਾਸਕ ਦੌਰਾਨ ਉਸ ਨੇ ਇਹ ਖੁਲਾਸਾ ਵੀ ਕੀਤਾ ਸੀ ਕਿ ਅਫਰੀਦੀ ਦੇ ਨਾਂ ਦੀ ਵਰਤੋਂ ਉਸ ਨੇ ਸਿਰਫ ਚਰਚਾ 'ਚ ਆਉਣ ਲਈ ਕੀਤੀ। ਦੱਸਣਯੋਗ ਹੈ ਕਿ ਪਿਛਲੇ ਹਫਤੇ ਸਭ ਤੋਂ ਹੈਰਾਨ ਕਰਨ ਵਾਲੇ ਨਾਮੀਨੇਸ਼ਨ 'ਚ ਅਰਸ਼ੀ ਖਾਨ 'ਬਿੱਗ ਬੌਸ' ਦੇ ਘਰੋਂ ਬਾਹਰ ਹੋ ਗਈ ਸੀ। ਅਰਸ਼ੀ ਖਾਨ 'ਬਿੱਗ ਬੌਸ' ਸੀਜ਼ਨ 11 ਦੀ ਸਭ ਤੋਂ ਵੱਧ ਐਂਟਰਟੇਨ ਕਰਨ ਵਾਲੀ ਮੁਕਾਬਲੇਬਾਜ਼ ਮੰਨੀ ਜਾਂਦੀ ਹੈ। 'ਬਿੱਗ ਬੌਸ' ਦੇ ਇਤਿਹਾਸ 'ਚ ਅਰਸ਼ੀ ਖਾਨ ਇਕੱਲੀ ਅਜਿਹੀ ਮੁਕਾਬਲੇਬਾਜ਼ ਹੈ, ਜਿਸ ਨੂੰ ਸਲਮਾਨ ਖਾਨ ਨੇ ਘਰੋਂ ਬਾਹਰ ਹੋਣ ਤੋਂ ਬਾਅਦ ਆਪਣੇ ਨਾਲ ਸਟੇਜ ਸ਼ੇਅਰ ਕਰਨ ਲਈ ਬੁਆਇਆ।