ਮੁੰਬਈ (ਬਿਊਰੋ)— 'ਬਿੱਗ ਬੌਸ 11' 'ਚ ਨਜ਼ਰ ਆਉਣ ਵਾਲੀ ਅਰਸ਼ੀ ਖਾਨ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਅਰਸ਼ੀ ਛੇਤੀ ਹੀ ਪ੍ਰਭਾਸ ਨਾਲ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਅਰਸ਼ੀ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜੋ ਉਸ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਫੋਟੋਸ਼ੂਟ 'ਚ ਅਰਸ਼ੀ ਬਲੈਕ-ਗੋਲਡ ਕੰਬੀਨੇਸ਼ਨ ਵਾਲੀ ਡਰੈੱਸ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਅਰਸ਼ੀ ਨੇ ਆਪਣਾ ਟੈਟੂ ਵੀ ਦਿਖਾਇਆ ਹੈ। ਇਹ ਤਸਵੀਰਾਂ ਅਰਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦਿਆਂ ਅਰਸ਼ੀ ਨੇ ਲਿਖਿਆ, 'ਆਵਾਮ ਤੁਸੀਂ ਹੀ ਦੱਸੋ ਕਿ ਮੈਂ ਕਿਵੇਂ ਲੱਗ ਰਹੀ ਹਾਂ।' ਦੱਸਣਯੋਗ ਹੈ ਕਿ 'ਬਿੱਗ ਬੌਸ' ਦੇ ਘਰ 'ਚ ਅਰਸ਼ੀ ਆਵਾਮ ਸ਼ਬਦ ਦੀ ਬਹੁਤ ਵਰਤੋਂ ਕਰਦੀ ਸੀ। ਇਹ ਫੋਟੋਸ਼ੂਟ ਅਰਸ਼ੀ ਨੇ ਹੈਦਰਾਬਾਦ 'ਚ ਕਰਵਾਇਆ ਹੈ। ਅਰਸ਼ੀ ਛੇਤੀ ਹੀ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ। ਕੁਝ ਸਮਾਂ ਪਹਿਲਾਂ ਹੀ ਅਰਸ਼ੀ ਦੇ ਮੈਨੇਜਰ ਨੇ ਟਵੀਟ ਕਰਦਿਆਂ ਦੱਸਿਆ, 'ਅਰਸ਼ੀ ਖਾਨ ਨੇ ਮਸ਼ਹੂਰ ਅਭਿਨੇਤਾ ਪ੍ਰਭਾਸ ਨਾਲ ਇਕ ਵੱਡੀ ਫਿਲਮ ਦਾ ਪ੍ਰਾਜੈਕਟ ਸਾਈਨ ਕੀਤਾ ਹੈ।' ਇਸ ਦੇ ਨਾਲ ਹੀ ਉਸ ਨੇ ਸਲਮਾਨ ਖਾਨ, ਕਲਰਸ ਟੀ. ਵੀ. ਤੇ ਬਿੱਗ ਬੌਸ ਦਾ ਧੰਨਵਾਦ ਵੀ ਅਦਾ ਕੀਤਾ ਹੈ।