FacebookTwitterg+Mail

ਸੈਕਸ ਰੈਕੇਟ 'ਚ ਫਸੀ ਅਰਸ਼ੀ ਨੇ ਪੁਲਸ 'ਤੇ ਲਗਾਏ ਗੰਭੀਰ ਦੋਸ਼ (PICS)

    1/13
10 November, 2016 07:41:03 AM
ਮੁੰਬਈ— ਹਾਲ ਹੀ 'ਚ ਸੈਕਸ ਸਕੈਂਡਲ ਵਿਚ ਫਸ ਚੁੱਕੀ ਮਾਡਲ ਅਰਸ਼ੀ ਖਾਨ ਨੇ ਪੁਲਸ 'ਤੇ ਗੰਭੀਰ ਦੋਸ਼ ਲਗਾਏ ਹਨ। ਅਰਸ਼ੀ ਨੇ ਦੋਸ਼ ਲਗਾਇਆ ਕਿ ਪੂਰੇ ਸਕੈਂਡਲ ਦਾ ਜਾਲ ਉਸ ਨੂੰ ਫਸਾਉਣ ਲਈ ਬੁਣਿਆ ਗਿਆ। ਵਰਨਣਯੋਗ ਹੈ ਕਿ ਬੀਤੇ ਦਿਨੀਂ ਪੁਲਸ ਨੇ ਅਰਸ਼ੀ ਖਾਨ ਨੂੰ ਕਥਿਤ ਸੈਕਸ ਰੈਕੇਟ ਦੇ ਦੋਸ ਵਿਚ ਪੁਣੇ ਤੋਂ ਗ੍ਰਿਫਤਾਰ ਕੀਤਾ ਸੀ ਪਰ ਉਹ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਈ ਸੀ। ਇਸੇ ਮੁੱਦੇ ਨੂੰ ਲੈ ਕੇ ਉਸ ਨੇ ਫੇਸਬੁੱਕ 'ਤੇ ਇਕ ਵੀਡੀਓ ਪੋਸਟ ਕੀਤੀ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਪੁਣੇ ਆਪਣੇ ਨਿੱਜੀ ਕੰਮ ਲਈ ਗਈ ਸੀ ਅਤੇ ਉਸ ਨੂੰ ਫਸਾਇਆ ਜਾ ਰਿਹਾ ਹੈ। ਅਰਸ਼ੀ ਨੇ ਅੱਗੇ ਦੋਸ਼ ਲਗਾਇਆ ਕਿ ਪੁਣੇ ਪੁਲਸ ਦੇ ਇਕ ਅਧਿਕਾਰੀ ਨੇ ਉਸ ਤੋਂ 15 ਲੱਖ ਰੁਪਏ ਦੀ ਮੰਗ ਵੀ ਕੀਤੀ ਅਤੇ ਉਸ ਨੂੰ ਧਮਕਾਇਆ ਵੀ, ਨਾਲ ਹੀ ਉਸ ਨਾਲ ਸੈਕਸੂਅਲ ਫੇਵਰ ਦੀ ਡਿਮਾਂਡ ਵੀ ਕੀਤੀ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਮੁਸਲਿਮ ਹੋਣ ਦੇ ਨਾਤੇ ਮੈਨੂੰ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ। ਇਸੇ ਦਰਮਿਆਨ ਪੁਣੇ ਪੁਲਸ ਨੇ ਮਾਡਲ ਵਲੋਂ ਦੋਸ਼ਾਂ ਮਗਰੋਂ ਕ੍ਰਾਈਮ ਬ੍ਰਾਂਚ ਦੇ ਇਕ ਅਧਿਕਾਰੀ 'ਤੇ ਪੈਸੇ ਅਤੇ ਸੈਕਸੂਅਲ ਫੇਵਰ ਦੀ ਡਿਮਾਂਡ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ।

Tags: ਸੈਕਸ ਰੈਕੇਟਅਰਸ਼ੀ ਖਾਨਗੰਭੀਰ ਦੋਸ਼arshi khansex racketserious allegation