FacebookTwitterg+Mail

ਚੌਥੇ ਦਿਨ 'ਆਰਟੀਕਲ 15' ਨੇ ਕੀਤੀ ਚੰਗੀ ਕਮਾਈ

article 15 box office collection day 4
02 July, 2019 03:28:13 PM

ਮੁੰਬਈ(ਬਿਊਰੋ)— ਆਯੁਸ਼ਮਾਨ ਖੁਰਾਨਾ ਦੀ ਫਿਲਮ 'ਆਰਟੀਕਲ 15' ਬਾਕਸ ਆਫਿਸ 'ਤੇ ਡਟੀ ਹੋਈ ਹੈ। ਓਪਨਿੰਗ ਵੀਕੈਂਡ 'ਚ ਠੀਕ-ਠਾਕ ਕੁਲੈਕਸ਼ਨ ਕਰਨ ਤੋਂ ਬਾਅਦ ਫਿਲਮ ਨੇ ਪਹਿਲੇ ਸੋਮਵਾਰ ਨੂੰ ਆਪਣਾ ਦਮ ਦਿਖਾਇਆ ਅਤੇ 3.97 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਹੈ। ਸੋਮਵਾਰ ਨੂੰ ਵਰਕਿੰਗ ਵੀਕ ਸ਼ੁਰੂ ਹੋਣ ਕਾਰਨ ਫਿਲਮਾਂ ਦੇ ਬਾਕਸ ਆਫਿਸ ਕੁਲੈਕਸ਼ਨ ਆਮ ਤੌਰ 'ਤੇ ਡਿੱਗਦੇ ਹੀ ਹਨ ਪਰ 'ਆਰਟੀਕਲ 15' ਦੇ ਕੁਲੈਕਸ਼ਨ 'ਚ ਜ਼ਿਆਦਾ ਗਿਰਾਵਟ ਨਹੀਂ ਹੈ।  ਓਪਨਿੰਗ ਕੁਲੈਕਸ਼ਨ ਦੇ ਮੁਕਾਬਲੇ ਇਹ ਗਿਰਾਵਟ ਲੱਗਭੱਗ 20 ਫੀਸਦੀ ਹੀ ਹੈ। ਹੁਣ 4 ਦਿਨਾਂ 'ਚ 'ਆਰਟੀਕਲ 15' ਦਾ ਬਾਕਸ ਆਫਿਸ ਕੁਲੈਕਸ਼ਨ 24.01 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਛੋਟੇ ਬਜਟ ਦੀ ਇਸ ਫਿਲਮ ਨੂੰ ਜਾਣਕਾਰ ਹਿੱਟ ਮੰਨ ਰਹੇ ਹਨ। ਜੇਕਰ ਆਯੁਸ਼ਮਾਨ ਖੁਰਾਨਾ ਦੀਆਂ ਪਿੱਛਲੀਆਂ ਫਿਲਮਾਂ ਨੂੰ ਦੇਖੀਏ ਤਾਂ ਕੁਝ ਅਜਿਹਾ ਹੀ ਟਰੇਂਡ ਰਿਹਾ ਹੈ। ਫਿਲਮਾਂ ਦੀ ਓਪਨਿੰਗ ਅਮੂਮਨ ਸਿੰਗਲ ਡਿਜਿਟ 'ਚ ਰਹਿੰਦੀ ਹੈ ਪਰ ਹੌਲੀ-ਹੌਲੀ ਫਿਲਮ ਹਿੱਟ ਹੋ ਜਾਂਦੀ ਹੈ। 'ਆਰਟੀਕਲ 15', 28 ਜੂਨ ਨੂੰ ਸਿਨੇਮਾਘਰਾਂ 'ਚ ਪਹੁੰਚੀ। ਪਹਿਲੇ ਦਿਨ ਫਿਲਮ ਨੇ 5.02 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਸ਼ਨੀਵਾਰ ਨੂੰ 7.25 ਕਰੋੜ ਰੁਪਏ ਅਤੇ ਐਤਵਾਰ ਨੂੰ 7.77 ਕਰੋੜ ਰੁਪਏ ਦੀ ਕਮਾਈ ਕੀਤੀ।


ਇਹ ਹੈ ਫਿਲਮ ਦੀ ਕਹਾਣੀ
ਯੂਰਪ 'ਚ ਇਕ ਲੰਬਾ ਦੌਰ ਬਿਤਾ ਚੁੱਕੇ ਅਯਾਨ ਰੰਜਨ (ਆਯੁਸ਼ਮਾਨ ਖੁਰਾਨਾ) ਆਪਣੇ ਦੇਸ਼ ਨਾਲ ਬਹੁਤ ਪਿਆਰ ਕਰਦਾ ਹੈ। ਉਹ ਆਪਣੇ ਦੇਸ਼ ਦੀਆਂ ਦਿਲਚਸਪ ਕਹਾਣੀਆਂ ਨੂੰ ਆਪਣੇ ਯੂਰਪੀਅਨ ਦੋਸਤਾਂ ਨੂੰ ਸੁਣਾਉਂਦੇ ਹੋਏ ਮਾਣ ਮਹਿਸੂਸ ਕਰਦਾ ਹੈ। ਬਾਅਦ 'ਚ ਅਯਾਨ ਦੀ ਪੋਸਟਿੰਗ ਇੰਡੀਆ ਦੇ ਇਕ ਪਿੰਡ 'ਚ ਹੁੰਦੀ ਹੈ, ਜਿਥੇ ਦੋ ਲੜਕੀਆਂ ਦਾ ਬਲਾਤਕਾਰ ਹੁੰਦਾ ਹੈ ਅਤੇ ਉਨ੍ਹਾਂ ਨੂੰ ਰੁੱਖ ਨਾਲ ਲਟਕਾ ਦਿੱਤਾ ਜਾਂਦਾ ਹੈ। ਪੁਲਸ ਪ੍ਰਸ਼ਾਸਨ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦਾ ਪ੍ਰਸਤਾਵ ਦਿੰਦੀ ਹੈ। ਇਸ ਨੂੰ ਦੇਖ ਕੇ ਅਯਾਨ ਨੂੰ ਤਗੜਾ ਝਟਕਾ ਲੱਗਦਾ ਹੈ। ਉਸ ਨੂੰ ਆਪਣੇ ਦੇਸ਼ ਦੀ ਇਕ ਵੱਖਰੀ ਸੱਚਾਈ ਨਜ਼ਰ ਆਉਂਦੀ ਹੈ ਪਰ ਉਹ ਇਸ ਕੇਸ ਦੀ ਜੜ੍ਹ ਤੱਕ ਜਾਂਦਾ ਹੈ ਅਤੇ ਇਸ ਪੂਰੀ ਯਾਤਰਾ ਦੌਰਾਨ ਉਸ ਨੂੰ ਕਈ ਸੱਚਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
 


Tags: Ayushmann KhurranaModest OpeningArticle 15Box OfficeCollectionBollywood Celebrity

About The Author

manju bala

manju bala is content editor at Punjab Kesari