FacebookTwitterg+Mail

ਦੂਜੇ ਦਿਨ 'ਆਰਟੀਕਲ 15' ਦੀ ਕਮਾਈ 'ਚ ਆਇਆ ਉਸ਼ਾਲ, ਜਾਣੋ ਕਮਾਈ

article 15 box office collection second day
30 June, 2019 03:58:22 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਦੀ ਫਿਲਮ 'ਆਰਟੀਕਲ 15' ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸੱਚੀਆਂ ਘਟਨਾਵਾਂ 'ਤੇ ਆਧਾਰਿਤ 'ਆਰਟੀਕਲ 15' ਦਾ ਕੰਟੈਂਟ ਚਰਚਾ 'ਚ ਬਣਿਆ ਹੋਇਆ ਹੈ। ਉਥੇ ਹੀ ਫਿਲਮ ਨੂੰ ਲੈ ਕੇ ਕਈ ਕੰਟਰੋਵਰਸੀਜ਼ ਵੀ ਹੋ ਰਹੀ ਹੈ। ਲੋਕ ਫਿਲਮ ਨੂੰ ਐਂਟੀ ਬ੍ਰਾਹਮਣ ਦੱਸ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਫਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕੀਤੀ ਹੈ। ਦੱਸ ਦੇਈਏ ਕਿ ਇਸ ਫਿਲਮ ਨੇ ਪਹਿਲੇ ਦਿਨ ਪਹਿਲੇ ਦਿਨ 5.02 ਕਰੋੜ ਦੀ ਕਮਾਈ ਕੀਤੀ ਸੀ ਅਤੇ ਹੁਣ ਦੂਜੇ ਦਿਨ ਇਸ ਦੀ ਕਮਾਈ 'ਚ ਵਾਧਾ ਹੋਇਆ ਹੈ। ਇਸ ਫਿਲਮ ਨੇ ਦੂਜੇ ਦਿਨ 7.25 ਕਰੋੜ ਦੀ ਕਮਾਈ ਕੀਤੀ ਹੈ। ਹੁਣ ਤੱਕ 'ਆਰਟੀਕਲ 15' ਨੇ 12.27 ਕਰੋੜ ਦੀ ਕਮਾਈ ਕਰ ਲਈ ਹੈ।


ਬੈਕ ਟੂ ਬੈਕ 2 (ਅੰਧਾਧੁਨ ਤੇ ਬਧਾਈ ਹੋ) ਹਿੱਟ ਫਿਲਮਾਂ ਦੇਣ ਤੋਂ ਬਾਅਦ ਲੋਕਾਂ ਦੀਆਂ ਆਯੁਸ਼ਮਾਨ ਖੁਰਾਨਾ ਤੋਂ ਉਮੀਦਾਂ ਵਧ ਗਈਆਂ ਹਨ। ਆਯੁਸ਼ਮਾਨ ਦੀ ਫਿਲਮ 'ਬਧਾਈ ਹੋ' ਤੇ 'ਅੰਧਾਧੁਨ' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕੁਲੈਕਸ਼ਨ ਕੀਤਾ ਸੀ। ਲੋਕਾਂ ਨੇ ਇਨ੍ਹਾਂ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਸੀ। 'ਆਰਟੀਕਲ 15' ਦਾ ਨਿਰਦੇਸ਼ਨ ਅਨੁਭਵ ਸਿਨ੍ਹਾ ਨੇ ਕੀਤਾ ਹੈ। ਫਿਲਮ 'ਚ ਆਯੁਸ਼ਮਾਨ ਖੁਰਾਨਾ ਪੁਲਸ ਇੰਸਪੈਕਟਰ ਦੇ ਕਿਰਦਾਰ 'ਚ ਹਨ। ਇਹ ਐਕਟਰ ਦੀਆਂ ਪਿਛਲੀਆਂ ਫਿਲਮਾਂ ਤੋਂ ਹੱਟ ਕੇ ਹੈ। 
ਕੀ ਹੈ ਫਿਲਮ ਦੀ ਕਹਾਣੀ?

ਯੂਰਪ 'ਚ ਇਕ ਲੰਬਾ ਦੌਰ ਬਿਤਾ ਚੁੱਕੇ ਅਯਾਨ ਰੰਜਨ (ਆਯੁਸ਼ਮਾਨ ਖੁਰਾਨਾ) ਆਪਣੇ ਦੇਸ਼ ਨਾਲ ਬਹੁਤ ਪਿਆਰ ਕਰਦਾ ਹੈ। ਉਹ ਆਪਣੇ ਦੇਸ਼ ਦੀਆਂ ਦਿਲਚਸਪ ਕਹਾਣੀਆਂ ਨੂੰ ਆਪਣੇ ਯੂਰਪੀਅਨ ਦੋਸਤਾਂ ਨੂੰ ਸੁਣਾਉਂਦੇ ਹੋਏ ਮਾਣ ਮਹਿਸੂਸ ਕਰਦਾ ਹੈ। ਬਾਅਦ 'ਚ ਅਯਾਨ ਦੀ ਪੋਸਟਿੰਗ ਇੰਡੀਆ ਦੇ ਇਕ ਪਿੰਡ 'ਚ ਹੁੰਦੀ ਹੈ, ਜਿਥੇ ਦੋ ਲੜਕੀਆਂ ਦਾ ਬਲਾਤਕਾਰ ਹੁੰਦਾ ਹੈ ਅਤੇ ਉਨ੍ਹਾਂ ਨੂੰ ਰੁੱਖ ਨਾਲ ਲਟਕਾ ਦਿੱਤਾ ਜਾਂਦਾ ਹੈ। ਪੁਲਸ ਪ੍ਰਸ਼ਾਸਨ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦਾ ਪ੍ਰਸਤਾਵ ਦਿੰਦੀ ਹੈ। ਇਸ ਨੂੰ ਦੇਖ ਕੇ ਅਯਾਨ ਨੂੰ ਤਗੜਾ ਝਟਕਾ ਲੱਗਦਾ ਹੈ। ਉਸ ਨੂੰ ਆਪਣੇ ਦੇਸ਼ ਦੀ ਇਕ ਵੱਖਰੀ ਸੱਚਾਈ ਨਜ਼ਰ ਆਉਂਦੀ ਹੈ ਪਰ ਉਹ ਇਸ ਕੇਸ ਦੀ ਜੜ੍ਹ ਤੱਕ ਜਾਂਦਾ ਹੈ ਅਤੇ ਇਸ ਪੂਰੀ ਯਾਤਰਾ ਦੌਰਾਨ ਉਸ ਨੂੰ ਕਈ ਸੱਚਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

 


Tags: Ayushmann KhurranaModest OpeningArticle 15Box OfficeCollection Second DayBollywood Celebrity

About The Author

manju bala

manju bala is content editor at Punjab Kesari