FacebookTwitterg+Mail

ਰੁੜਕੀ ’ਚ ‘ਆਰਟੀਕਲ 15’ ਦਾ ਪ੍ਰਦਰਸ਼ਨ ਰੁਕਿਆ

article 15 s screening banned in roorkee uttarakhand
03 July, 2019 09:58:06 AM

ਦੇਹਰਾਦੂਨ (ਭਾਸ਼ਾ) – ਉਤਰਾਖੰਡ ਦੇ ਰੁੜਕੀ ਸ਼ਹਿਰ ਵਿਚ ਅਮਨ ਕਾਨੂੰਨ ਬਣਾਈ ਰੱਖਣ ਨੂੰ ਧਿਆਨ ਵਿਚ ਰੱਖਦਿਆਂ ਸਥਾਨਕ ਇਕ ਸਿਨੇਮਾਘਰ ਵਿਚ ਅਨੁਭਵ ਸਿਨ੍ਹਾ ਦੀ ਫਿਲਮ ‘ਆਰਟੀਕਲ 15’ ਦੇ ਪ੍ਰਦਰਸ਼ਨ ’ਤੇ ਮੰਗਲਵਾਰ ਰੋਕ ਲਾ ਦਿੱਤੀ ਗਈ। ਜ਼ਿਲੇ ਦੇ ਉਪ ਜ਼ਿਲਾ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਹਿੰਦੂ ਸੈਨਾ ਅਤੇ ਭੀਮ ਸੈਨਾ ਵਰਗੇ ਹਿੰਦੂ ਸੰਗਠਨਾਂ ਵਲੋਂ ਫਿਲਮ ਿਵਚ ਇਕ ਵਿਸ਼ੇਸ਼ ਭਾਈਚਾਰੇ ਦੇ ਅਕਸ ਨੂੰ ਖਰਾਬ ਕਰਨ ਦੇ ਦੋਸ਼ ਲਾਏ ਜਾਣ ਸਬੰਧੀ ਪ੍ਰਸ਼ਾਸਨ ਨਾਲ ਸੰਪਰਕ ਕੀਤੇ ਜਾਣ ਪਿੱਛੋਂ ਸਿਨੇਮਾਘਰ ਦੇ ਪ੍ਰਬੰਧਕਾਂ ਨੂੰ ਉਕਤ ਫਿਲਮ ਨਾ ਦਿਖਾਉਣ ਲਈ ਕਿਹਾ ਗਿਆ ਹੈ। ਇਸ ਫਿਲਮ ਦਾ ਕਥਾਨਕ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਵਿਚ 2 ਦਲਿਤ ਕੁੜੀਆਂ ਨਾਲ ਹੋਏ ਸਮੂਹਿਕ ਜਬਰ-ਜ਼ਨਾਹ ਦੀ ਇਕ ਸੱਚੀ ਘਟਨਾ ’ਤੇ ਆਧਾਰਿਤ ਹੈ। ਰਵਿੰਦਰ ਸਿੰਘ ਨੇ ਕਿਹਾ ਕਿ ਇਹ ਰੋਕ ਆਰਜ਼ੀ ਤੌਰ ’ਤੇ ਲਾਈ ਗਈ ਹੈ, ਪੱਕੇ ਤੌਰ ’ਤੇ ਨਹੀਂ। ਹਾਲਾਤ ਠੀਕ ਰਹੇ ਤਾਂ ਰੋਕ ਨੂੰ ਹਟਾ ਦਿੱਤਾ ਜਾਏਗਾ।

ਇਹ ਹੈ ਫਿਲਮ ਦੀ ਕਹਾਣੀ
ਯੂਰਪ 'ਚ ਇਕ ਲੰਬਾ ਦੌਰ ਬਿਤਾ ਚੁੱਕੇ ਅਯਾਨ ਰੰਜਨ (ਆਯੁਸ਼ਮਾਨ ਖੁਰਾਨਾ) ਆਪਣੇ ਦੇਸ਼ ਨਾਲ ਬਹੁਤ ਪਿਆਰ ਕਰਦਾ ਹੈ। ਉਹ ਆਪਣੇ ਦੇਸ਼ ਦੀਆਂ ਦਿਲਚਸਪ ਕਹਾਣੀਆਂ ਨੂੰ ਆਪਣੇ ਯੂਰਪੀਅਨ ਦੋਸਤਾਂ ਨੂੰ ਸੁਣਾਉਂਦੇ ਹੋਏ ਮਾਣ ਮਹਿਸੂਸ ਕਰਦਾ ਹੈ। ਬਾਅਦ 'ਚ ਅਯਾਨ ਦੀ ਪੋਸਟਿੰਗ ਇੰਡੀਆ ਦੇ ਇਕ ਪਿੰਡ 'ਚ ਹੁੰਦੀ ਹੈ, ਜਿਥੇ ਦੋ ਲੜਕੀਆਂ ਦਾ ਬਲਾਤਕਾਰ ਹੁੰਦਾ ਹੈ ਅਤੇ ਉਨ੍ਹਾਂ ਨੂੰ ਰੁੱਖ ਨਾਲ ਲਟਕਾ ਦਿੱਤਾ ਜਾਂਦਾ ਹੈ। ਪੁਲਸ ਪ੍ਰਸ਼ਾਸਨ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦਾ ਪ੍ਰਸਤਾਵ ਦਿੰਦੀ ਹੈ। ਇਸ ਨੂੰ ਦੇਖ ਕੇ ਅਯਾਨ ਨੂੰ ਤਗੜਾ ਝਟਕਾ ਲੱਗਦਾ ਹੈ। ਉਸ ਨੂੰ ਆਪਣੇ ਦੇਸ਼ ਦੀ ਇਕ ਵੱਖਰੀ ਸੱਚਾਈ ਨਜ਼ਰ ਆਉਂਦੀ ਹੈ ਪਰ ਉਹ ਇਸ ਕੇਸ ਦੀ ਜੜ੍ਹ ਤੱਕ ਜਾਂਦਾ ਹੈ ਅਤੇ ਇਸ ਪੂਰੀ ਯਾਤਰਾ ਦੌਰਾਨ ਉਸ ਨੂੰ ਕਈ ਸੱਚਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ।


Tags: Article 15Ayushmann KhurranaRoorkeeRavindra Singh BishtUttarakhandscreening banned

Edited By

Sunita

Sunita is News Editor at Jagbani.