FacebookTwitterg+Mail

‘ਰਾਮ’ ਬਣਨ ਲਈ ਅਰੁਣ ਗੋਵਿਲ ਨੂੰ ਛੱਡਣੀ ਪਈ ਸੀ ਇਹ ਬੁਰੀ ਆਦਤ

arun govil
07 October, 2019 02:23:29 PM

ਮੁੰਬਈ(ਬਿਊਰੋ)- ਉਂਝ ਤਾਂ ਛੋਟੇ ਪਰਦੇ ’ਤੇ ਧਾਰਮਿਕ ਗ੍ਰੰਥ ਰਮਾਇਣ ਨੂੰ ਕਈ ਵਾਰ ਵੱਖ-ਵੱਖ ਅੰਦਾਜ਼ ਨਾਲ ਦਿਖਾਇਆ ਗਿਆ ਹੈ ਪਰ ਟੀ.ਵੀ. ਦੀ ਦੁਨੀਆ ’ਚ ਸਭ ਤੋਂ ਚੰਗੀ ਰਮਾਇਣ ਅਤੇ ਟੀ.ਵੀ. ’ਤੇ ਵਧੀਆ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਐਕਟਰ ਅਰੁਣ ਗੋਵਿਲ ਦਾ ਨਾਮ ਸਭ ਦੀ ਜੁਬਾਨ ’ਤੇ ਆਉਂਦਾ ਹੈ। ਉਸ ਰਮਾਇਣ ’ਚ ਜਿੰਨੇ ਵੀ ਪਾਤਰ ਸਨ, ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਪਾਤਰਾਂ ’ਚ ਸਭ ਤੋਂ ਜ਼ਿਆਦਾ ਲੋਕਪ੍ਰਿਯ ਹੋਏ ਸੀ ਸ੍ਰੀ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ।
Punjabi Bollywood Tadka
ਜੀ ਹਾਂ, ਦੂਰਦਰਸ਼ਨ ‘ਤੇ ਆਉਣ ਵਾਲਾ ਇਹ ਸੀਰੀਅਲ ਇਨਾਂ ਹਰਮਨ ਪਿਆਰਾ ਸੀ ਕਿ ਲੋਕ ਇਸ ‘ਚ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਨੂੰ ਪੂਜਣ ਲੱਗ ਪਏ ਸਨ । ਰਾਮ ਚੰਦਰ ਜੀ ਦਾ ਕਿਰਦਾਰ ਅਰੁਣ ਗੋਵਿਲ ਨੇ ਨਿਭਾਇਆ ਸੀ ਪਰ ਅਰੁਣ ਗੋਵਿਲ ਨੂੰ ਇਹ ਕਿਰਦਾਰ ਨਿਭਾਉਣ ਲਈ ਕਾਫੀ ਮਿਹਨਤ ਕਰਨੀ ਪਈ ਸੀ ਅਤੇ ਕਈ ਬੁਰੀਆਂ ਆਦਤਾਂ ਨੂੰ ਛੱਡਣਾ ਪਿਆ ਸੀ। ਦਰਅਸਲ ਰਾਮਾਨੰਦ ਸਾਗਰ ਇਸ ਕਿਰਦਾਰ ਲਈ ਅਜਿਹੇ ਸ਼ਖਸ ਨੂੰ ਲੈਣਾ ਚਾਹੁੰਦੇ ਸਨ, ਜਿਸ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਬੁਰੀ ਆਦਤ ਨਾ ਹੋਵੇ।
Punjabi Bollywood Tadka
ਇਸ ਲਈ ਅਰੁਣ ਗੋਵਿਲ ਨੇ ਵੀ ਆਡੀਸ਼ਨ ਦਿੱਤਾ ਸੀ । ਅਰੁਣ ਗੋਵਿਲ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਕਿਵੇਂ ਆਡੀਸ਼ਨ ‘ਚ ਪਹਿਲਾਂ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਸੀ। ਕਿਉਂਕਿ ਰਾਮਾਨੰਦ ਦਾ ਮੰਨਣਾ ਸੀ ਕਿ ਭਗਵਾਨ ਰਾਮ ਨੂੰ ਉਹ ਮਰਿਆਦਾ ਪੁਰਸ਼ੋਤਮ ਰਾਮ ਦੇ ਤੌਰ ‘ਤੇ ਦੇਖਦੇ ਹਨ ਅਤੇ ਅਜਿਹੇ ਕਿਰਦਾਰ ਨੂੰ ਪਰਦੇ ‘ਤੇ ਨਿਭਾਉਣ ਵਾਲੇ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਬੁਰਾਈ ਨਹੀਂ ਹੋਣੀ ਚਾਹੀਦੀ ਪਰ ਅਰੁਣ ਗੋਵਿਲ ਨੂੰ ਸਿਗਰਟ ਪੀਣ ਦੀ ਆਦਤ ਸੀ ਪਰ ਅਰੁਣ ਗੋਵਿਲ ਨੇ ਇਸ ਕਿਰਦਾਰ ਲਈ ਆਪਣੀ ਸਿਗਰਟ ਦੀ ਆਦਤ ਨੂੰ ਛੱਡ ਦਿੱਤਾ ਸੀ ।ਅਰੁਣ ਗੋਵਿਲ ਵੱਲੋਂ ਨਿਭਾਏ ਗਏ ਇਸ ਕਿਰਦਾਰ ਨੇ ਕਾਫੀ ਵਾਹ-ਵਾਹੀ ਖੱਟੀ ਸੀ।


Tags: Arun GovilRamanand Sagar RamayanRamTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari