FacebookTwitterg+Mail

ਰੂਹ ਦੀ ਆਵਾਜ਼ ਰੂਹ ਤੱਕ ਅਰਵਿਨ ਦਾ 'ਵਾਹਿਗੁਰੂ ਸਿਮਰਨ 2019'

arvin waheguru simran 2019
03 January, 2019 09:32:32 PM

ਜਲੰਧਰ (ਜ.ਬ.)- ਰੂਹਾਨੀਅਤ ਹੀ ਪੰਜਾਬ ਦੀ ਬੰਦਗੀ ਹੈ। ਇਸ ਬੰਦਗੀ ਵਿਚ ਨਵੇਂ ਸਾਲ 'ਤੇ ਨੰਨ੍ਹਾ ਬੱਚਾ ਅਰਵਿਨ 'ਵਾਹਿਗੁਰੂ ਸਿਮਰਨ 2019' ਨਾਲ ਸਾਡੇ ਦਿਲਾਂ ਨੂੰ ਟੁੰਭ ਰਿਹਾ ਹੈ। ਗੁਰੂਮੰਤਰ ਦੀ ਰੂਹਦਾਰੀ ਵਿਚ ਜਿਹੜਾ ਸੰਗੀਤ ਸਰੋਤਿਆਂ ਦੇ ਕੰਨਾਂ ਤੱਕ ਪਹੁੰਚ ਰਿਹਾ ਹੈ ਉਹ ਪੰਜਾਬ ਦੇ ਹਜ਼ਾਰਾਂ ਦਿਲਾਂ ਨੂੰ ਮਹਿਸੂਸ ਵੀ ਹੋ ਰਿਹਾ ਹੈ। 
5 ਸਾਲਾ ਅਰਵਿਨ ਦੀ ਆਵਾਜ਼ ਅਕਾਲ ਪੁਰਖ ਦੀ ਉਸਤਤਿ ਵਿੱਚ ਹੈ ਅਤੇ ਪੰਜਾਬ ਦੀ ਸੁਰਜ਼ਮੀਨ ਨੂੰ ਨਵਾਂ ਆਧਾਰ ਦੇ ਰਹੀ ਹੈ। ਪੰਜਾਬ ਦੇ ਅੰਦਰ ਇਸ ਦੌਰ ਦੀ ਆਲੋਚਨਾ ਵਿਚ ਘਿਰੀ ਗਾਇਕੀ ਵਿਚ ਨਵੇਂ ਸਾਲ ਦੀ ਆਮਦ 'ਤੇ 'ਵਾਹਿਗੁਰੂ ਸਿਮਰਨ 2019' ਅਤੇ ਅਰਵਿਨ ਗਾਉਂਦੇ ਪੰਜਾਬ ਦੀ ਦੁਆ ਹੀ ਮਹਿਸੂਸ ਹੁੰਦਾ ਹੈ।

ਨਿੱਕੜੀ ਉਮਰੇ ਵੱਡੇ-ਵੱਡੇ ਕੰਮ ਕਰਨ ਦਾ ਹੌਂਸਲਾ ਅੱਜਕਲ੍ਹ ਕੋਈ-ਕੋਈ ਹੀ ਰੱਖਦਾ ਹੈ। ਅਜਿਹੇ ਵਿਚ ਅਰਵਿਨ ਪੰਜਾਬ ਦੀਆਂ ਸੱਥਾਂ ਵਿੱਚ ਸਾਰਥਕ ਚਰਚਾ ਦਾ ਹਿੱਸਾ ਲੱਗਦਾ ਹੈ।
ਅਰਵਿਨ ਦੇ ਇਸ ਧਾਰਮਿਕ ਸ਼ਬਦ ਨੂੰ ਈਸ਼ਾਂਤ ਪੰਡਿਤ ਨੇ ਮਿਊਜ਼ਿਕ ਦਿੱਤਾ ਹੈ, ਜਦੋਂ ਕਿ ਇਸ ਦੇ ਸਲਾਹਕਾਰ ਸਲਮਾ ਦੀਵਾਨਾ ਜੀ ਹਨ। ਇਸ ਧਾਰਮਿਕ ਸ਼ਬਦ ਨੂੰ 'ਰਾਜਪੂਤ ਫਿਲਮ ਪ੍ਰੋਡਕਸ਼ਨ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸ ਦਈਏ ਕਿ ਅਰਵਿਨ ਦੇ 'ਵਾਹਿਗੁਰੂ ਸਿਮਰਨ 2019' ਦੀ ਵੀਡੀਓ 3 ਮਿੰਟ 37 ਸੈਕਿੰਡ ਦੀ ਹੈ, ਜਿਸ 'ਚ ਅਰਵਿਨ ਵੱਖ-ਵੱਖ ਥਾਵਾਂ 'ਤੇ ਵਾਹਿਗੂਰੂ ਗੁਰੂਮੰਤ੍ਰ ਦਾ ਜਾਪ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਵੀਡੀਓ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਦ੍ਰਿਸ਼ ਵੀ ਵੇਖਣ ਨੂੰ ਮਿਲ ਰਹੇ ਹਨ। 
ਪੰਜਾਬ ਦੇ ਨੰਨ੍ਹੇ ਗਵੱਈਏ ਅਰਵਿਨ ਦੀ ਇਸ ਗਾਇਕੀ ਨੂੰ ਜਦੋਂ ਪੰਜਾਬ ਅਥਾਹ ਪਿਆਰ ਦੇ ਨਾਲ ਵੇਖਦਾ ਹੈ ਤਾਂ ਸਮਝ ਲਈਏ ਪੰਜਾਬ ਦੇ ਅੰਦਰ ਚੰਗਾ ਸੁਣਨ ਦੀ ਥਾਂ ਵੀ ਮੌਜੂਦ ਹੈ।


Tags: Arvin Waheguru Simran 2019 Ishan pandit Guru Granth Sahib Ji Salma Diwana Rajpoot Film Production Punjabi Celebrity

Edited By

Sunita

Sunita is News Editor at Jagbani.