FacebookTwitterg+Mail

ਸ਼ਾਹਰੁਖ ਦਾ ਲਾਡਲਾ ਕਰਨ ਜਾ ਰਿਹਾ ਬਾਲੀਵੁੱਡ 'ਚ ਐਂਟਰੀ, ਖੁਸ਼ੀ ਕਪੂਰ ਬਣੇਗੀ ਹੀਰੋਇਨ

aryan and khushi to make debut in a karan johar film
28 August, 2018 12:28:38 PM

ਮੁੰਬਈ(ਬਿਊਰੋ)— ਇਸ ਸਾਲ ਅਤੇ ਆਉਣ ਵਾਲੇ ਸਾਲ 'ਚ ਕਈ ਨਵੇਂ ਸਟਾਰ ਕਿੱਡਜ਼ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਹਨ। ਉਨ੍ਹਾਂ 'ਚੋਂ ਸਭ ਤੋਂ ਵੱਡੇ ਕਿੱਡ ਦਾ ਨਾਂ ਆਰੀਅਨ ਖਾਨ ਹੈ। ਆਰੀਅਨ ਦੀ ਡੈਬਿਊ ਫਿਲਮ ਨੂੰ ਲੈ ਕਾਫੀ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ ਪਰ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਸੀ ਪਰ ਹੁਣ ਇਹ ਪੱਕਾ ਹੋ ਗਿਆ ਹੈ ਕਿ ਉਹ ਬਹੁਤ ਜਲਦ ਇੰਡਸਟਰੀ 'ਚ ਕਦਮ ਰੱਖਣ ਵਾਲਾ ਹੈ।


ਆਰੀਅਨ ਖਾਨ ਕਰੇਗਾ ਬਾਲੀਵੁੱਡ 'ਚ ਐਂਟਰੀ
ਸ਼ਾਹਰੁਖ ਖਾਨ ਦੇ ਨਵਾਬਜਾਦੇ ਆਰੀਅਨ ਖਾਨ ਬਹੁਤ ਜਲਦ ਬਾਲੀਵੁੱਡ 'ਚ ਐਂਟਰੀ ਕਰਨ ਵਾਲਾ ਹੈ। ਇਸ ਨੂੰ ਲੈ ਕੇ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਖਬਰਾਂ ਮੁਤਾਬਕ ਨਿਰਦੇਸ਼ਕ ਕਰਨ ਜੌਹਰ ਨੇ ਆਰੀਅਨ ਖਾਨ ਦੇ ਡੈਬਿਊ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਉਹ ਆਰੀਅਨ ਦੀ ਪਹਿਲੀ ਫਿਲਮ 'ਚ ਖੁਸ਼ੀ ਕਪੂਰ ਨੂੰ ਕਾਸਟ ਕਰਨ ਬਾਰੇ ਸੋਚ ਰਹੇ ਹਨ, ਜਿਸ ਲਈ ਉਨ੍ਹਾਂ ਨੇ ਖੁਸ਼ੀ ਨੂੰ ਕੁਝ ਖਾਸ ਵੀ ਸਲਾਹ ਦਿੱਤੀ ਹੈ।


ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ ਖੁਸ਼ੀ ਕਪੂਰ
ਜਾਨਹਵੀ ਕਪੂਰ ਦੀ ਛੋਟੀ ਭੈਣ ਖੁਸ਼ੀ ਕਪੂਰ ਆਏ ਦਿਨ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਚਾਈ ਰਹਿੰਦੀ ਹੈ। ਉਸ ਦਾ ਡਰੈੱਸਿੰਗ ਸੈਂਸ ਵੀ ਕਮਾਲ ਦੀ ਹੈ।


Tags: Shah Rukh KhanAryan KhanKhushi KapoorKaran JoharDebutJanhvi KapoorSridevi

Edited By

Sunita

Sunita is News Editor at Jagbani.