FacebookTwitterg+Mail

ਆਖਿਰ ਕਿਉਂ ਸ਼ਾਹਰੁਖ ਦੇ ਬੇਟੇ ਨਾਲ ਨਵਿਆ ਨਵੇਲੀ ਦੀ ਹੋ ਰਹੀ ਹੈ ਚਰਚਾ?

aryan and navya
07 July, 2018 01:48:45 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਪੈਰਿਸ 'ਚ ਵੈਕੇਸ਼ਨ ਇੰਜੁਆਏ ਕਰ ਰਹੇ ਹਨ। ਉਨ੍ਹਾਂ ਨੇ ਇਸ ਦੌਰਾਨ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕੀਤੀਆਂ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਬੇਟੇ ਦੀ ਇਕ ਤਸਵੀਰ ਸਾਹਮਣੇ ਆਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਿਹਾ ਸੀ।
Punjabi Bollywood Tadka
ਸੂਤਰਾਂ ਮੁਤਾਬਕ ਆਰਿਅਨ ਇਨ੍ਹੀਂ ਦਿਨੀਂ ਨਵਿਆ ਨਵੇਲੀ ਨੰਦਾ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਕਈ ਵਾਰ ਇੱਕਠਿਆਂ ਦੇਖਿਆ ਜਾ ਚੁੱਕਿਆ ਹੈ। ਦੱਸ ਦੇਈਏ ਕਿ ਨਵਿਆ ਨਵੇਲੀ ਨੰਦਾ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਨੰਦਾ ਦੀ ਬੇਟੀ ਹੈ।
Punjabi Bollywood Tadka
ਆਰਿਅਨ ਨੂੰ ਹੋਰ ਵੀ ਬੇਹੱਦ ਲੜਕੀਆਂ ਪਸੰਦ ਕਰਦੀਆਂ ਹਨ ਪਰ ਆਰਿਅਨ ਤਾਂ ਨਵਿਆ ਨਵੇਲੀ ਨੂੰ ਦਿਲ ਦੇ ਬੈਠਾ ਹੈ। ਆਰਿਅਨ ਕਾਫੀ ਸਮੇਂ ਤੋਂ ਨਵਿਆ ਨਾਲ ਨਜ਼ਰ ਆ ਰਿਹਾ ਪਰ ਹੁਣ ਉਹ ਮੀਡੀਆ ਤੋਂ ਨਜ਼ਰਾਂ ਛੁਪਾਉਂਦੇ ਨਜ਼ਰ ਆ ਰਹੇ ਹਨ।
Punjabi Bollywood Tadka
ਪਹਿਲਾਂ ਆਰਿਅਨ ਨੇ ਵੀ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਪੋਸਟ ਕੀਤੀਆਂ ਸਨ, ਜਿਸ 'ਚ ਉਹ ਨਵਿਆ ਵੀ ਉਨ੍ਹਾਂ ਨਾਲ ਸੀ ਪਰ ਹੁਣ ਉਨ੍ਹਾਂ ਨੇ ਇਹ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਆਰਿਅਨ ਅਤੇ ਨਵਿਆ ਦੋਵੇਂ ਹੀ ਲੰਦਨ 'ਚ ਇੱਕਠੇ ਪੜੇ ਹਨ।
Punjabi Bollywood Tadka
ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਫੈਮਿਲੀ ਦੇ ਨਾਲ ਹਾਲੀਡੇਅ ਇੰਜੁਆਏ ਕਰ ਰਹੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸੁਹਾਨਾ ਖਾਨ ਦੀ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਸੁਹਾਨਾ ਨੇ ਬੋਲਡ ਬਿਕਨੀ ਪਾਈ ਹੋਈ ਸੀ, ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਸੀ। ਫੈਨਜ਼ ਉਸ ਦੀ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ। ਸੁਹਾਨਾ ਤੋਂ ਇਲਾਵਾ ਉਸ ਨਾਲ ਦੋਸਤ ਅਤੇ ਛੋਟਾ ਭਰਾ ਅਬਰਾਮ ਕਾਫੀ ਮਸਤੀ ਕਰਦੇ ਹੋਏ ਨਜ਼ਰ ਆ ਰਿਹਾ ਹੈ। 
Punjabi Bollywood Tadka
ਅਕਸਰ ਹੀ ਗੌਰੀ ਖਾਨ ਵੀ ਬੇਟੀ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ। ਉੱਥੇ ਹੀ ਅਬਰਾਮ ਨਾਲ ਵੀ ਸੁਹਾਨਾ ਦੀਆਂ ਕਿਊਟ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੁੰਦੀਆਂ ਹਨ। ਸੁਹਾਨਾ ਅਕਸਰ ਆਪਣੇ ਬੋਲਡ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ, ਜਿਸ ਤੋਂ ਬਾਅਦ ਉਸ ਦੇ ਬਾਲੀਵੁੱਡ 'ਚ ਡੈਬਿਊ ਕਰਨ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਹਨ।
Punjabi Bollywood Tadka


Tags: Aryan KhanNavya Naveli NandaAbRam KhanShah Rukh KhanGauri KhanAmitabh BachchanNikhil NandaShweta Bachchan Nanda

Edited By

Sunita

Sunita is News Editor at Jagbani.