FacebookTwitterg+Mail

ਇਸ ਫਿਲਮ ਨਾਲ ਹੋਵੇਗੀ ਸ਼ਾਹਰੁਖ ਦੇ ਬੇਟੇ ਆਰਿਅਨ ਦੀ ਬਾਲੀਵੁੱਡ 'ਚ ਐਂਟਰੀ

aryan khan
04 April, 2019 10:04:17 AM

ਜਲੰਧਰ(ਬਿਊਰੋ)— ਕਰਨ ਜੌਹਰ ਜਲਦ ਹੀ ਆਪਣੀ ਮਲਟੀਸਟਾਰਰ ਫਿਲਮ 'ਤਖਤ' ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਇਸ ਦੇ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ ਕਿ ਇਸ ਫਿਲਮ ਦੇ ਨਾਲ ਹੀ ਕਿੰਗ ਖਾਨ ਸ਼ਾਹਰੁਖ ਦਾ ਬੇਟਾ ਆਰਿਅਨ ਖਾਨ ਵੀ ਆਪਣਾ ਡੈਬਿਊ ਕਰਨਗੇ।

Punjabi Bollywood Tadka
ਜੀ ਹਾਂ, ਆਰੀਅਨ ਫਿਲਮ 'ਤਖਤ' ਨਾਲ ਇੰਡਸਟਰੀ 'ਚ ਐਂਟਰੀ ਤਾਂ ਕਰ ਰਹੇ ਹਨ ਪਰ ਐਕਟਿੰਗ 'ਚ ਨਹੀਂ ਸਗੋਂ ਉਹ ਕਰਨ ਨੂੰ ਅਸਿਸਟ ਕਰਦੇ ਨਜ਼ਰ ਆਉਣਗੇ। ਫਿਲਮ 'ਚ ਮੁਗਲ ਸਮੇਂ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ ਜਿਸ 'ਚ ਰਣਵੀਰ ਸਿੰਘ, ਕਰੀਨਾ ਕਪੂਰ, ਆਲੀਆ ਵਰਗੇ ਕਈ ਸਟਾਰ ਹਨ।

Punjabi Bollywood Tadka
ਕੁਝ ਸਮਾਂ ਪਹਿਲਾਂ ਸ਼ਾਹਰੁਖ ਨੇ ਖੁੱਦ ਦੱਸਿਆ ਸੀ ਕਿ ਉਨ੍ਹਾਂ ਦਾ ਬੇਟਾ ਫਿਲਮੀ ਦੁਨੀਆ 'ਚ ਕਦਮ ਰੱਖਣਾ ਚਾਹੁੰਦਾ ਹੈ। ਇਸ ਲਈ ਉਹ ਅਮਰੀਕਾ 'ਚ ਫਿਲਮ ਮੇਕਿੰਗ ਦੀ ਪੜ੍ਹਾਈ ਕਰ ਰਿਹਾ ਹੈ। ਹੁਣ ਲੱਗਦਾ ਹੈ ਕਿ ਜਲਦ ਹੀ ਆਰਿਅਨ ਖਾਨ ਆਪਣੀ ਪੜ੍ਹਾਈ ਪੂਰੀ ਕਰ ਫਿਲਮੇਕਿੰਗ 'ਚ ਆਪਣਾ ਹੱਥ ਅਜ਼ਮਾਉਣ ਦੀ ਤਿਆਰੀ ਕਰਨ ਵਾਲੇ ਹਨ।


Tags: Aryan KhanBollywood debutKaran JoharTakhtBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.