FacebookTwitterg+Mail

'ਬਾਗਬਾਨ' ਦੀ ਅਦਾਕਾਰਾ ਨੇ ਪਤੀ ਦੇ ਅੱਤਿਆਚਾਰਾਂ ਦੀ ਵੀਡੀਓ ਪੁਲਸ ਨੂੰ ਸੌਂਪੀ

arzoo govitrikar files case against husband siddharth
09 March, 2019 12:32:37 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਫਿਲਮ 'ਬਾਗਬਾਨ' ਵਿਚ ਨਜ਼ਰ ਆ ਚੁੱਕੀ ਟੀ. ਵੀ. ਅਦਾਕਾਰਾ ਆਰਜ਼ੂ ਗੋਵਿਤਰੀਕਰ ਨਾਲ ਘਰੇਲੂ ਹਿੰਸਾ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਆਰਜ਼ੂ ਗੋਵਿਤਰੀਕਰ ਨੇ ਆਪਣੇ ਪਤੀ ਸਿਧਾਰਥ 'ਤੇ ਮਾਰਕੁੱਟ ਦਾ ਦੋਸ਼ ਲਾਇਆ ਹੈ। ਅਦਾਕਾਰਾ ਨੇ ਸਿਧਾਰਥ ਨਾਲ ਮਾਰਚ 2010 'ਚ ਲਵ ਮੈਰਿਜ ਕਰਵਾਈ ਸੀ। ਦੋਹਾਂ ਦਾ 5 ਸਾਲਾ ਪੁੱਤਰ ਵੀ ਹੈ।

Punjabi Bollywood Tadka
ਰਿਪੋਰਟਸ ਮੁਤਾਬਕ ਅਦਾਕਾਰਾ ਨੇ ਵਰਲੀ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਪੁਲਸ ਨੂੰ ਘਰ 'ਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਵੀ ਸੌਂਪੀ ਹੈ, ਜਿਸ 'ਚ ਸਪੱਸ਼ਟ ਦੇਖਿਆ ਜਾ ਸਕਦਾ ਹੈ ਕਿ ਸਿਧਾਰਥ ਆਰਜ਼ੂ ਨੂੰ ਥੱਪੜ ਮਾਰ ਰਿਹਾ ਹੈ। ਆਰਜ਼ੂ ਨੇ ਪੁਲਸ ਨੂੰ ਦਿੱਤੇ ਗਏ ਬਿਆਨ 'ਚ ਕਿਹਾ ਕਿ ਸਿਧਾਰਥ ਪਿਛਲੇ ਕਈ ਸਾਲਾਂ ਤੋਂ ਉਸ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰ ਰਹੇ ਹਨ। ਦੱਸ ਦਈਏ ਕਿ ਆਰਜ਼ੂ ਮਿਸ ਇੰਡੀਆ-ਮਿਸ ਵਰਲਡ ਰਹਿ ਚੁੱਕੀ ਅਦਾਕਾਰਾ ਅਦਿਤੀ ਗੋਵਿਤਰੀਕਰ ਦੀ ਭੈਣ ਹੈ। ਆਰਜ਼ੂ ਨੇ ਫਿਲਮ ਬਾਗਵਾਨ 'ਚ ਕੰਮ ਕੀਤਾ ਸੀ।

Punjabi Bollywood Tadka
ਆਰਜ਼ੂ ਦਾ ਦੋਸ਼ ਹੈ ਕਿ ਸਿਧਾਰਥ ਨੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਨੇ ਸ਼ਿਕਾਇਤ 'ਚ ਕਿਹਾ ਕਿ 22 ਜਨਵਰੀ ਨੂੰ ਵੀ ਦੋਹਾਂ ਵਿਚਾਲੇ ਵਿਵਾਦ ਹੋਇਆ ਸੀ। ਉਦੋਂ ਸਿਧਾਰਥ ਨੇ ਉਸ ਦੇ ਚਿਹਰੇ 'ਤੇ ਥੁੱਕ ਦਿੱਤਾ ਸੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਸ ਨੇ ਮੁੜ ਚਿਹਰੇ 'ਤੇ ਥੁੱਕਿਆ। ਜਦੋਂ ਮੁੰਬਈ ਮਿਰਰ ਨੇ ਸਿਧਾਰਥ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਥੱਪੜ ਮਾਰਨ ਲਈ ਉਸ ਨੂੰ ਆਰਜ਼ੂ ਨੇ ਹੀ ਕਿਹਾ ਸੀ, ਕਿਉਂਕਿ ਉਹ ਇਕ ਕ੍ਰਾਈਮ ਸ਼ੋਅ 'ਚ ਕੰਮ ਕਰਨ ਵਾਲੀ ਸੀ। ਡੋਮੈਸਟਿਕ ਵਾਇਲੈਂਸ ਤੋਂ ਇਲਾਵਾ ਆਰਜ਼ੂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਬੇਟੇ ਆਸ਼ਮਾਨ ਦੀ ਕਸਟਡੀ ਹਾਸਲ ਕਰ ਲਈ ਹੈ।

Punjabi Bollywood Tadka


Tags: Baghban Arzoo Govitrikar Domestic Violence Case Siddharth Sabharwal CCTV Footage Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.