ਮੁੰਬਈ(ਬਿਊਰੋ)— ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਯੇ ਹੈ ਮੁਹੱਬਤੇਂ' ਨੇ 1500 ਐਪੀਸੋਡ ਪੂਰੇ ਕਰ ਲਏ ਹਨ। ਇਸ ਖੁਸ਼ੀ ਨੂੰ ਮਨਾਉਣ ਲਈ ਬੀਤੇ ਬੁੱਧਵਾਰ ਨੂੰ ਇਕ ਸ਼ਾਨਦਾਰ ਪਾਰਟੀ ਰੱਖੀ ਗਈ ਸੀ, ਜਿਸ 'ਚ ਸ਼ੋਅ ਦੇ ਸਿਤਾਰਿਆਂ ਨੇ ਢੋਲ 'ਤੇ ਕਾਫੀ ਭੰਗੜਾ ਪਾਇਆ।
ਦੱਸ ਦੇਈਏ ਕਿ ਸਾਲ 2013 ਤੋਂ ਹੀ ਸ਼ੋਅ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਇਸ ਪਾਰਟੀ 'ਚ ਦਿਵਿਯੰਕਾ ਤ੍ਰਿਪਾਠੀ ਕਾਫੀ ਇੰਜੁਆਏ ਕਰਦੀ ਨਜ਼ਰ ਆਈ। ਉਸ ਨੇ ਢੋਲ 'ਤੇ ਕਾਫੀ ਭੰਗੜਾ ਪਾਇਆ।
ਇਸ ਦੌਰਾਨ ਉਸ ਨੇ ਡਾਰਕ ਗ੍ਰੀਨ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਤੋਂ ਇਲਾਵਾ ਸ਼ੋਅ ਦੀ ਪ੍ਰਡਿਊਸਰ ਤੇ ਡਾਇਰੈਕਟਰ ਏਕਤਾ ਕਪੂਰ ਵੀ ਨਜ਼ਰ ਆਈ।
ਉਸ ਨੇ ਮਹਿਰੂਨ ਰੰਗ ਦਾ ਟਾਪ ਤੇ ਨੀਲੇ ਰੰਗ ਦੀ ਜੀਨ ਪਾਈ ਸੀ। ਉਂਝ ਲੋਕ ਸੋਸ਼ਲ ਮੀਡੀਆ 'ਤੇ ਏਕਤਾ ਕਪੂਰ ਦੀ ਡਰੈੱਸ ਦਾ ਕਾਫੀ ਮਜ਼ਾਕ ਉਡਾ ਰਹੇ ਹਨ।
ਦੱਸਣਯੋਗ ਹੈ ਕਿ ਇਸ ਪਾਰਟੀ 'ਚ ਕਈ ਹੋਰ ਹਸਤੀਆਂ ਵੀ ਨਜ਼ਰ ਆਈਆਂ, ਜਿਨ੍ਹਾਂ 'ਚ ਕਰਨ ਪਟੇਲ, ਅਦਿਤੀ ਭਾਟੀਆ, ਤੋਸ਼ੀ ਭੱਲਾ, ਸਿੰਮੀ, ਰੁਹਾਨਿਕਾ ਧਵਨ ਦੇ ਨਾਂ ਸ਼ਾਮਲ ਹੈ।
ਸਾਰੇ ਨੇ ਮਿਲ ਕੇ ਕਾਫੀ ਇੰਜੁਆਏ ਕੀਤਾ। ਪਾਰਟੀ ਦੀਆਂ ਕਾਫੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।