FacebookTwitterg+Mail

B'Day Spl: ਆਸ਼ਾ ਭੋਂਸਲੇ ਦੇ ਸੁਪਰਹਿੱਟ ਗੀਤ, ਜੋ ਅੱਜ ਵੀ ਲੋਕਾਂ ਦੇ ਦਿਲਾਂ ’ਤੇ ਕਰਦੇ ਨੇ ਰਾਜ

asha bhosle birthday
08 September, 2019 12:16:39 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਦਿਗੱਜ ਗਾਇਕਾ ਆਸ਼ਾ ਭੋਂਸਲੇ ਅੱਜ ਆਪਣਾ 86ਵਾਂ ਜਨਮਦਿਨ ਮਨਾ ਰਹੀ ਹੈ। ਆਸ਼ਾ ਭੋਂਸਲੇ ਦਾ ਜਨਮ 8 ਸਤੰਬਰ, 1933 ਨੂੰ ਮਹਾਰਾਸ਼ਟਰ ਦੇ ਸਾਂਗਲੀ 'ਚ ਇਕ ਮਰਾਠਾ ਪਰਿਵਾਰ 'ਚ ਹੋਇਆ ਸੀ। ਆਸ਼ਾ ਭੋਂਸਲੇ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਨ੍ਹਾਂ ਦੀ ਆਵਾਜ਼ ਨੂੰ ਇਕ ਦਿਨ ਸਾਰੀ ਦੁਨਿਆ ਸਲਾਮ ਕਰੇਗੀ। ਦੱਸ ਦੇਈਏ ਕਿ ਆਸ਼ਾ ਭੋਂਸਲੇ ਨੇ ਆਪਣਾ ਪਹਿਲਾ ਗੀਤ 1943 'ਚ 10 ਸਾਲ ਦੀ ਉਮਰ ’ਚ ਮਰਾਠੀ ਗੀਤ ਰਾਹੀਂ ਕੀਤੀ, ਜਿਸ ਤੋਂ ਬਾਅਦ ਉਸ ਨੇ ਸਾਲ 1948 'ਚ ਆਪਣਾ ਪਹਿਲਾ ਹਿੰਦੀ ਗੀਤ ਹੰਸ ਰਾਜ ਬਹਿਲ ਲਈ 'ਸਾਵਨ ਆਇਆ' ਗਾਇਆ।
Punjabi Bollywood Tadka
ਸਾਲ 1997 'ਚ ਆਸ਼ਾ ਜੀ ਪਹਿਲੀ ਭਾਰਤੀ ਗਾਇਕਾ ਬਣੀ ਜੋ ਉਸਤਾਦ ਅਲੀ ਅਕਬਰ ਖਾਨ ਨਾਲ ਇਕ ਵਿਸ਼ੇਸ਼ ਐਲਬਮ ਵਜੋਂ 'ਗ੍ਰੈਮੀ ਐਵਾਰਡ' ਲਈ ਨਾਮਜ਼ਦ ਹੋਈ ਸੀ। ਆਸ਼ਾ ਜੀ ਆਪਣੇ ਕਰੀਅਰ ਦੌਰਾਨ ਕਰੀਬ 12,000 ਤੋਂ ਵਧ ਗੀਤ ਗਾ ਚੁੱਕੀ ਹੈ।  ਉਂਝ ਤਾਂ ਤੁਸੀਂ ਆਸ਼ਾ ਤਾਈ ਦੇ ਕਈ ਗੀਤ ਸੁਣੇ ਹੋਣਗੇ ਪਰ ਅੱਜ ਅਸੀਂ ਉਨ੍ਹਾਂ ਦੇ ਜਨਮਦਿਨ ’ਤੇ ਉਨ੍ਹਾਂ ਦੇ ਗਾਏ ਹੋਏ ਕੁਝ ਗੀਤਾਂ ’ਚੋਂ ਕੁਝ ਚੁਨਿੰਦਾ ਨਗਮੇ ਲੈ ਕੇ ਆਏ ਹਾਂ, ਜੋ ਅੱਜ ਵੀ ਲੋਕਾਂ ਦੇ ਦਿਲਾਂ ’ਚ ਰਾਜ ਕਰਦੇ ਹਨ।
Punjabi Bollywood Tadka
ਆਸ਼ਾ ਭੋਂਸਲੇ ਨੇ 1948 ਤੋਂ ਹਿੰਦੀ ਫਿਲਮਾਂ ’ਚ ਗਾਉਣਾ ਸ਼ੂਰੁ ਕੀਤਾ ਅਤੇ ਉਸ ਤੋਂ ਬਾਅਦ ਆਸ਼ਾ ਨੇ 15 ਤੋਂ ਵੀ ਜ਼ਿਆਦਾ ਭਾਸ਼ਾਵਾਂ ’ਚ ਗੀਤ ਗਾਏ। ਆਸ਼ਾ ਜੀ ਨੂੰ ਹੁਣ ਤੱਕ ਫਿਲਮਫੇਅਰ ਐਵਾਰਡ 'ਚ 7 ਬੈਸਟ ਫੀਮੇਲ ਪਲੇਅਬੈਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਉਹ 2 ਰਾਸ਼ਟਰੀ ਪੁਰਸਕਾਰਾਂ ਨਾਲ ਵੀ ਸਨਮਾਨਿਤ ਹੋ ਚੁੱਕੀ ਹੈ।

Yeh Ladka Haye Allah

Main Chali Main Chali

Raat Baki Baat Baki Hona Hai Jo

Dum Maro Dum

Piya Tu Ab To Aaja Shola sa man dil ki aag bujha ja

Aaiye Meharbaan

Raat Akeli Hai, Bhuj Gaye Diye

Abhi na jao Chor kar ke dil abhi Bhara nahi


Tags: Asha BhosleHappy BirthdaySongsChhod Do AanchalMain Chali Main ChaliRaat Baki Baat Baki Hona Hai JoDum Maro DumAaiye Meharbaan

About The Author

manju bala

manju bala is content editor at Punjab Kesari