FacebookTwitterg+Mail

B'Day Spl: 11 ਹਜ਼ਾਰ ਤੋਂ ਜ਼ਿਆਦਾ ਗੀਤ ਗਾ ਚੁਕੀ ਆਸ਼ਾ ਭੋਂਸਲੇ ਨੇ 16 ਸਾਲ ਦੀ ਉਮਰ ’ਚ ਕੀਤਾ ਸੀ ਵਿਆਹ

asha bhosle s birthday
08 September, 2019 11:28:12 AM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦਿਗੱਜ ਗਾਇਕਾ ਆਸ਼ਾ ਭੋਂਸਲੇ ਦਾ ਜਨਮ 8 ਸਤੰਬਰ, 1933 ਨੂੰ ਮਹਾਰਾਸ਼ਟਰ ਦੇ ਸਾਂਗਲੀ 'ਚ ਇਕ ਮਰਾਠਾ ਪਰਿਵਾਰ 'ਚ ਹੋਇਆ ਸੀ। ਲਤਾ ਮੰਗੇਸ਼ਕਰ ਦੀ ਛੋਟੀ ਭੈਣ ਆਸ਼ਾ ਭੋਂਸਲੇ ਤੇ ਪਿਤਾ ਦੀਨਾ ਨਾਥ ਮੰਗੇਸ਼ਕਰ ਇਕ ਅਭਿਨੇਤਾ ਹੋਣ ਦੇ ਨਾਲ-ਨਾਲ ਕਲਾਸੀਕਲ ਗਾਇਕ ਵੀ ਸਨ। ਆਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1943 'ਚ ਮਰਾਠੀ ਗੀਤ ਰਾਹੀਂ ਕੀਤੀ, ਜਿਸ ਤੋਂ ਬਾਅਦ ਉਸ ਨੇ ਸਾਲ 1948 'ਚ ਆਪਣਾ ਪਹਿਲਾ ਹਿੰਦੀ ਗੀਤ ਹੰਸ ਰਾਜ ਬਹਿਲ ਲਈ 'ਸਾਵਨ ਆਇਆ' ਗਾਇਆ।
Punjabi Bollywood Tadka
ਸਾਲ 1997 'ਚ ਆਸ਼ਾ ਜੀ ਪਹਿਲੀ ਭਾਰਤੀ ਗਾਇਕਾ ਬਣੀ ਜੋ ਉਸਤਾਦ ਅਲੀ ਅਕਬਰ ਖਾਨ ਨਾਲ ਇਕ ਵਿਸ਼ੇਸ਼ ਐਲਬਮ ਵਜੋਂ 'ਗ੍ਰੈਮੀ ਐਵਾਰਡ' ਲਈ ਨਾਮਜ਼ਦ ਹੋਈ ਸੀ। ਆਸ਼ਾ ਜੀ ਆਪਣੇ ਕਰੀਅਰ ਦੌਰਾਨ ਕਰੀਬ 12,000 ਤੋਂ ਵਧ ਗੀਤ ਗਾ ਚੁੱਕੀ ਹੈ।
Punjabi Bollywood Tadka
16 ਸਾਲ ਦੀ ਉਮਰ 'ਚ ਆਪਣੇ ਪਰਿਵਾਰ ਦੀ ਇੱਛਾ ਦੇ ਵਿਰੁਧ ਆਸ਼ਾ ਨੇ ਆਪਣੀ ਨਾਲੋਂ ਵੱਡੇ ਗਣਪਤ ਰਾਓ ਨਾਲ ਵਿਆਹ ਕਰ ਲਿਆ ਪਰ ਉਸ ਦਾ ਇਹ ਵਿਆਹ ਸਫਲ ਨਹੀਂ ਹੋਇਆ ਅਤੇ ਫਿਰ ਉਸ ਨੂੰ ਮੁੰਬਈ ਤੋਂ ਵਾਪਸ ਆਪਣੇ ਘਰ ਪੁਣੇ ਆਉਣਾ ਪਿਆ। ਸਾਲ 1957 'ਚ ਸੰਗੀਤਕਾਰ ਓ. ਪੀ. ਨੈਯੀਰ ਦੇ ਸੰਗੀਤ ਨਿਰਦੇਸ਼ਨ 'ਚ ਬਣੀ ਨਿਰਮਾਤਾ-ਨਿਰਦੇਸ਼ਕ ਬੀ. ਆਰ. ਚੋਪੜਾ ਦੀ ਫਿਲਮ 'ਨਯਾ ਦੌਰ' ਆਸ਼ਾ ਭੋਂਸਲੇ ਦੇ ਕਰੀਅਰ 'ਚ ਅਹਿਮ ਮੋੜ ਲੈ ਕੇ ਆਈ।
Punjabi Bollywood Tadka
ਸਾਲ 1966 'ਚ ਆਸ਼ਾ ਨੇ ਆਰ. ਡੀ. ਬਰਮਨ ਦੇ ਸੰਗੀਤ 'ਚ 'ਆਜਾ ਆਜਾ ਮੈਂ ਹੁੰ ਪਿਆਰ ਤੇਰਾ' ਗੀਤ ਨੂੰ ਆਪਣੀ ਆਵਾਜ਼ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ। ਇਸ ਤੋਂ ਇਲਾਵਾ 'ਦੇਖੋਂ ਹਮੇ ਆਵਾਜ਼ ਨਾ ਦੇਣਾ ਗੀਤ', 'ਮੇਰਾ ਕੁਛ ਸਮਾਨ', 'ਜਬ ਸਾਹਮਣੇ ਤੁੰਮ ਆ ਜਾਤੇ ਹੋ' ਵਰਗੇ ਗੀਤਾਂ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਚੁੱਕੀ ਹੈ।
Punjabi Bollywood Tadka
ਆਸ਼ਾ ਜੀ ਨੂੰ ਹੁਣ ਤੱਕ ਫਿਲਮਫੇਅਰ ਐਵਾਰਡ 'ਚ 7 ਬੈਸਟ ਫੀਮੇਲ ਪਲੇਅਬੈਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਉਹ 2 ਰਾਸ਼ਟਰੀ ਪੁਰਸਕਾਰਾਂ ਨਾਲ ਵੀ ਸਨਮਾਨਿਤ ਹੋ ਚੁੱਕੀ ਹੈ।

 


Tags: Asha BhosleHappy BirthdayRD BurmanHone Lagi Hain RaatYeh Mera DilFilmfare AwardsIndian Singer

About The Author

manju bala

manju bala is content editor at Punjab Kesari