FacebookTwitterg+Mail

ਜਦੋਂ ਆਸ਼ਾ ਭੋਂਸਲੇ ਗਾਉਂਦੇ ਸਨ ਗੀਤ ਤਾਂ ਹੇਲਨ ਨੂੰ ਕੱਢ ਦਿੰਦੇ ਸੀ ਕਮਰੇ 'ਚੋਂ ਬਾਹਰ, ਵਜ੍ਹਾ ਹੈ ਖਾਸ

asha bhosle said that if she were a boy she would marry helen
19 May, 2020 11:54:12 AM

ਮੁੰਬਈ (ਬਿਊਰੋ) — ਬਾਲੀਵੁੱਡ ਗਾਇਕਾ ਆਸ਼ਾ ਭੋਂਸਲੇ ਨੇ ਆਪਣੇ ਲੰਮੇ ਕਰੀਅਰ ਦੌਰਾਨ ਕਈ ਹੀਰੋਇਨਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਪਰ ਇਨ੍ਹਾਂ ਹੀਰੋਇਨਾਂ 'ਚੋਂ ਆਸ਼ਾ ਭੋਂਸਲੇ ਨੂੰ ਹੇਲਨ ਸਭ ਤੋਂ ਵੱਧ ਪਸੰਦ ਹੈ। ਆਸ਼ਾ ਭੋਂਸਲੇ ਨੇ ਇਕ ਵਾਰ ਕਿਹਾ ਸੀ, ਉਹ ਇੰਨ੍ਹੀਂ ਖੂਬਸੂਰਤ ਹੈ ਕਿ ਜਿਸ ਸਮੇਂ ਉਹ ਕਮਰੇ 'ਚ ਆਉਂਦੀ ਸੀ ਤਾਂ ਮੈਂ ਆਪਣਾ ਗੀਤ ਰੋਕ ਕੇ ਹੇਲਨ ਨੂੰ ਦੇਖਣ ਲੱਗ ਜਾਂਦੀ ਸੀ, ਇਥੋਂ ਤੱਕ ਕਿ ਮੈਂ ਉਸ ਨੂੰ ਕਿਹਾ ਸੀ ਕਿ ਜਦੋਂ ਮੈਂ ਰਿਕਾਰਡਿੰਗ ਕਰਦੀ ਹੋਵਾ, ਉਹ ਅੰਦਰ ਨਾ ਆਵੇ!

ਆਸ਼ਾ ਭੋਂਸਲੇ ਨੇ ਇਕ ਵਾਰ ਕਿਹਾ ਸੀ ਕਿ ਜੇਕਰ ਉਹ ਮੁੰਡਾ ਹੁੰਦੀ ਤਾਂ ਉਹ ਹੇਲਨ ਨਾਲ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੀ।

ਦੱਸ ਦਈਏ ਕਿ ਹਾਲ ਹੀ 'ਚ ਆਸ਼ਾ ਭੋਂਸਲੇ ਨੇ ਆਪਣੇ ਯੂਟਿਊਬ ਚੈਨਲ ਰਾਹੀਂ ਡਿਜੀਟਲ ਖੇਤਰ 'ਚ ਕਦਮ ਰੱਖਿਆ ਹੈ। ਸਾਲ 1946 'ਚ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਨੇ ਲੰਮੇ ਸਮੇਂ ਤੱਕ ਆਪਣਾ ਕੰਮ ਜਾਰੀ ਰੱਖਿਆ। ਹੁਣ ਉਹ 86 ਸਾਲਾਂ ਦੇ ਹਨ ਅਤੇ ਯੂਟਿਊਬ ਚੈਨਲ ਰਾਹੀਂ ਆਪਣੇ ਤਜ਼ਰਬੇ ਨੂੰ ਲੋਕਾਂ ਦੇ ਸਾਹਮਣੇ ਰੱਖਣਗੇ।


Tags: Asha BhosleHelenSong Recordingਆਸ਼ਾ ਭੋਂਸਲੇ

About The Author

sunita

sunita is content editor at Punjab Kesari