ਲੰਡਨ— 21 ਸਾਲਾ ਹਾਲੀਵੁੱਡ ਅਭਿਨੇਤਰੀ ਐਸ਼ਲੇ ਡੇਫਟੀ ਹਾਲ ਹੀ 'ਚ ਆਪਣੇ ਹੋਟਲ ਦੇ ਪੂਲ 'ਚ ਸੁਨਹਿਰੀ ਰੰਗ ਦੀ ਬਿਕਨੀ ਪਹਿਨੀ ਨਜ਼ਰ ਆਈ। ਧੁੱਪ ਦਾ ਆਨੰਦ ਮਾਣਨ ਤੋਂ ਬਾਅਦ ਉਸ ਨੂੰ ਪੂਲ 'ਚ ਮਸਤੀ ਕਰਦੇ ਦੇਖਿਆ ਗਿਆ। ਉਸ ਦਾ ਫਿੱਟ ਫਿੱਗਰ ਦੇਖ ਕੋਈ ਵੀ ਉਸ ਦਾ ਦੀਵਾਨਾ ਬਣ ਜਾਵੇਗਾ। ਇਸ ਦੌਰਾਨ ਐਸ਼ਲੇ ਨੇ ਮੇਕਅੱਪ ਵੀ ਨਹੀਂ ਕੀਤਾ ਸੀ।
ਦੱਸਣਯੋਗ ਹੈ ਕਿ ਸਕੋਟੀ ਟੀ ਨਾਂ ਦੇ ਆਪਣੇ ਬੁਆਏਫਰੈਂਡ ਨਾਲ 2 ਸਾਲਾਂ ਤਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਦੋਵੇਂ ਵੱਖ ਹੋ ਗਏ ਸਨ। ਸਕੋਟ ਨੇ ਉਸ ਨੂੰ ਧੋਖਾ ਦਿੱਤਾ ਸੀ। ਐਸ਼ਲੇ ਇਸ ਦਰਦ 'ਚੋਂ ਉੱਭਰ ਚੁਕੀ ਹੈ ਤੇ ਸੋਸ਼ਲ ਮੀਡੀਆ 'ਤੇ ਆਪਣੀ ਹੌਟ ਤਸਵੀਰਾਂ ਫੈਨਜ਼ ਲਈ ਪੋਸਟ ਕਰਦੀ ਰਹਿੰਦੀ ਹੈ। ਉਹ ਆਪਣੀ ਫਿੱਟ ਫਿੱਗਰ ਦਾ ਰਾਜ਼ ਵੀ ਫੈਨਜ਼ ਨਾਲ ਸਾਂਝਾ ਕਰਦੀ ਰਹਿੰਦੀ ਹੈ।