ਮੈਡ੍ਰਿਡ (ਬਿਊਰੋ)— ਹਾਲੀਵੁੱਡ ਅਦਾਕਾਰਾ ਐਸ਼ਲੇ ਜੇਮਸ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੇ। ਹਾਲ ਹੀ 'ਚ ਐਸ਼ਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ, ਜਿਸ 'ਚ ਉਸ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਦਰਸਅਲ, ਐਸ਼ਲੇ ਇਨ੍ਹੀਂ ਦਿਨੀਂ ਸਪੇਨ 'ਚ ਵੈਕੇਸ਼ਨ ਇੰਜੁਆਏ ਕਰਨ ਪਹੁੰਚੀ ਹੈ। ਐਸ਼ਲੇ ਦੀਆਂ ਇਹ ਤਸਵੀਰਾਂ ਇਬੀਜ਼ਾ ਬੀਚ 'ਤੇ ਕਲਿਕ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਇਬੀਜ਼ਾ ਰੈੱਡ ਕਲਰ ਦੀ ਬਿਕਨੀ 'ਚ ਬੇਹੱਦ ਹੌਟ ਲੱਗ ਰਹੀ ਹੈ। ਉੱਥੇ ਹੀ ਐਸ਼ਲੇ ਦਾ ਬਿਕਨੀ 'ਚ ਸਿਜ਼ਲਿੰਗ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਐਸ਼ਲੇ ਜੇਮਸ ਅਮਰੀਕਾ ਦੇ ਰਿਐਲਿਟੀ ਸ਼ੋਅ 'ਬਿੱਗ ਬ੍ਰਦਰ' ਦਾ ਹਿੱਸਾ ਰਹਿ ਚੁੱਕੀ ਹੈ। ਐਸ਼ਲੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਐਸ਼ਲੇ ਦੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 170,000 ਫਾਲੋਅਰਜ਼ ਹਨ।