ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਤੇ ਮਸ਼ਹੂਰ ਮਾਡਲ ਰਹੇ ਅਸ਼ਮਿਤ ਪਟੇਲ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। 13 ਜਨਵਰੀ 1978 'ਚ ਜਨਮੇ ਅਸ਼ਮਿਤ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। 2007 'ਚ 'ਬਿੱਗ ਬੌਸ 4' 'ਚ ਸ਼ਿਰਕਤ ਕਰ ਚੁੱਕੇ ਅਸ਼ਮਿਤ ਪਟੇਲ ਨੇ 2003 'ਚ ਆਈ ਫਿਲਮ 'ਇੰਤੇਹਾ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਪਰ ਫਿਲਮਾਂ 'ਚ ਆਪਣੀ ਐਕਟਿੰਗ ਤੋਂ ਜ਼ਿਆਦਾ ਅਸ਼ਮਿਤ ਆਪਣੇ ਐੱਮ. ਐੱਮ. ਐੱਸ. ਨਾਲ ਚਰਚਾ 'ਚ ਰਹੇ।
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਚਿਤਰਾ ਸੇਨ ਦੀ ਪੋਤੀ ਤੇ ਮੁਨਮੁਨ ਸੇਨ ਦੀ ਬੇਟੀ ਰੀਆ ਸੇਨ ਤੇ ਅਭਿਨੇਤਰੀ ਅਮੀਸ਼ਾ ਪਟੇਲ ਦੇ ਭਰਾ ਅਸ਼ਮਿਤ ਪਟੇਲ ਦੇ ਅਸ਼ਲੀਲ ਐੱਮ. ਐੱਮ. ਐੱਸ. ਨੇ ਤਹਿਲਕਾ ਮਚਾ ਦਿੱਤਾ ਸੀ। ਰੀਆ ਨਾਲ ਉਨ੍ਹਾਂ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸ਼ਮਿਤ ਚਰਚਾ ਦਾ ਵਿਸ਼ਾ ਬਣ ਗਏ ਸਨ। ਇਹ ਵੀਡੀਓ ਇਕ ਹੋਟਲ ਦੇ ਕਮਰੇ 'ਚ ਬਣਾਈ ਗਈ ਸੀ।
90 ਸੈਕੰਡ ਦੇ ਇਸ ਵੀਡੀਓ 'ਚ ਇਸ ਜੋੜੇ ਨੂੰ ਸ਼ੱਕੀ ਅਵਸਥਾ 'ਚ ਪਾਇਆ ਗਿਆ, ਜਿਸ ਤੋਂ ਬਾਅਦ ਦੋਹਾਂ ਨੂੰ ਹੀ ਸਾਹਮਣੇ ਆ ਕੇ ਇਸ ਬਾਰੇ 'ਚ ਸਫਾਈ ਦੇਣੀ ਪਈ ਸੀ। ਅਸ਼ਮਿਤ ਤੇ ਰੀਆ ਸੇਨ 2005 'ਚ ਕਰੀਬ ਆਏ ਸਨ। ਇਸ ਤੋਂ ਬਾਅਦ ਦੋਹਾਂ ਵਿਚਕਾਰ ਅਫੇਅਰ ਚੱਲਿਆ ਸੀ। ਇਸੇ ਦੌਰਾਨ ਦੋਵੇਂ ਵਾਸੂ ਭਗਨਾਨੀ ਦੀ ਫਿਲਮ 'ਸਿਲਸਿਲੇ' 'ਚ ਇੱਕਠੇ ਦਿਖੇ ਸਨ।
ਮੰਨਿਆ ਜਾਂਦਾ ਹੈ ਕਿ ਵੀਡੀਓ ਖੁਦ ਅਸ਼ਮਿਤ ਨੇ ਹੀ ਇੰਟਰਨੈੱਟ 'ਤੇ ਅਪਲੋਡ ਕੀਤੀ ਹੈ। ਇਸ ਦੇ ਪਿੱਛੇ ਉਨ੍ਹਾਂ ਦਾ ਮਕਸਦ ਸਿਰਫ ਲੋਕਪ੍ਰਿਯਤਾ ਹਾਸਿਲ ਕਰਨਾ ਹੀ ਸੀ, ਕਿਉਂਕਿ ਉਸ ਸਮੇਂ ਤੱਕ ਰੀਆ ਸੇਨ ਬਾਲੀਵੁੱਡ 'ਚ ਇਕ ਜਾਣਿਆ -ਪਛਾਣਿਆ ਨਾਂ ਬਣ ਚੁੱਕੀ ਸੀ। ਇਸ ਲੀਕ ਹੋਏ ਐੱਮ. ਐੱਮ. ਐੱਸ. ਤੋਂ ਬਾਅਦ ਅਸ਼ਮਿਤ ਨੂੰ 'ਮਰਡਰ', 'ਨਜ਼ਰ', 'ਫਾਈਟ ਕਲੱਬ' ਵਰਗੀਆਂ ਫਿਲਮਾਂ ਮਿਲੀਆਂ।
ਅਸ਼ਮਿਤ 'ਬਿੱਗ ਬੌਸ' ਦੇ ਚੌਥੇ ਸੀਜ਼ਨ 'ਚ ਵੀ ਬਤੌਰ ਮੁਕਾਬਲੇਬਾਜ਼ ਨਜ਼ਰ ਆ ਚੁੱਕੇ ਹਨ। 'ਬਿੱਗ ਬੌਸ' ਦੇ ਘਰ ਅੰਦਰ ਪਾਕਿਸਤਾਨੀ ਅਦਾਕਾਰਾ ਵੀਨਾ ਮਲਿੱਕ ਨਾਲ ਵੀ ਉਨ੍ਹਾਂ ਦਾ ਅਫੇਅਰ ਕਾਫੀ ਸੁਰਖੀਆਂ 'ਚ ਰਿਹਾ ਸੀ। ਹਾਲਾਂਕਿ ਬਾਹਰ ਆਉਣ ਤੋਂ ਬਾਅਦ ਦੋਹਾਂ ਵਿਚਕਾਰ ਕਦੇ ਵੀ ਉਹ ਕੈਮਿਸਟਰੀ ਨਜ਼ਰ ਨਹੀਂ ਆਈ। ਐਕਟਿੰਗ ਤੋਂ ਪਹਿਲਾਂ ਅਸ਼ਮਿਤ ਨੇ ਕਈ ਫਿਲਮਾਂ 'ਚ ਬਤੌਰ ਅਸੀਸਟੈਂਟ ਡਾਇਰੈਕਟਰ ਕੰਮ ਕਰ ਚੁੱਕੇ ਹਨ।