FacebookTwitterg+Mail

ਅਸ਼ੋਕ ਗਿੱਲ ਦਾ ਡਿਊਟ ਗੀਤ ਜਲਦ ਹੋਵੇਗਾ ਰਿਲੀਜ਼

ashok gill
20 August, 2019 03:42:28 PM

ਜਲੰਧਰ(ਬਿਊਰੋ)— 'ਅੱਜ ਫਿਰ ਕਿਥੇ ਚੱਲੀ ਏਂ ਮੋਰਨੀ ਬਣ ਕੇ' ਤੇ 'ਮੈਂ ਹੋ ਗਿਆ ਸ਼ਰਾਬੀ' ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਅਸ਼ੋਕ ਗਿੱਲ ਆਪਣੇ ਨਵੇਂ ਗੀਤ ਨਾਲ ਜਲਦ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ। ਅਸ਼ੋਕ ਗਿੱਲ ਦਾ ਇਹ ਡਿਊਟ ਗੀਤ ਸੁਰੀਲੀ ਗਾਇਕਾ ਰਜ਼ੀਆ ਸੁਲਤਾਨ ਨਾਲ ਜਲਦ ਰਿਲੀਜ਼ ਹੋਵੇਗਾ। ਰਜ਼ੀਆ ਸੁਲਤਾਨ ਹਿੰਦੀ ਦੇ ਚੈਨਲ ਕਲਰ ਟੀ.ਵੀ. ਤੋਂ ਇਲਾਵਾ ਹੋਰ ਚੈਨਲਾਂ 'ਤੇ ਕਾਫੀ ਨਾਮਣਾ ਖੱਟ ਚੁੱਕੀ ਹੈ।
Punjabi Bollywood Tadka
ਪ੍ਰਮੋਟਰ ਵਿੱਕੀ ਨਾਗਰਾ ਨੇ ਦੱਸਿਆ ਕਿ ਇਸ ਡਿਊਟ ਗੀਤ ਦਾ ਮਿਊਜ਼ਿਕ ਡਾਇਰੈਕਟਰ ਹਰਜ ਨਾਗਰਾ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਰਚੇਤਾ ਰਾਮਾ ਜੈਨਪੁਰੀ ਹਨ। ਜਲਦ ਹੀ ਇਸ ਗੀਤ ਦਾ ਵੀਡੀਓ ਬਣਾ ਕੇ ਹਿੱਟਮੈਨ ਰਿਕਾਰਡਜ਼ ਵੱਲੋਂ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।


Tags: Ashok GillRazia SultanNew Songਅਸ਼ੋਕ ਗਿੱਲਰਜ਼ੀਆ ਸੁਲਤਾਨ

About The Author

manju bala

manju bala is content editor at Punjab Kesari