FacebookTwitterg+Mail

13 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ਅਸ਼ੋਕ ਗਿੱਲ ਤੇ ਹਰਜ ਨਾਗਰਾ ਦਾ ਗੀਤ 'ਬਲੈਕ ਲੇਬਲ'

ashok gill and harj nagra
12 April, 2019 09:02:43 AM

ਜਲੰਧਰ (ਬਿਊਰੋ) — 'ਅੱਜ ਫਿਰ ਕਿਥੇ ਚੱਲੀ ਏਂ ਮੋਰਨੀ ਬਣ ਕੇ' ਤੇ 'ਮੈਂ ਹੋ ਗਿਆ ਸ਼ਰਾਬੀ' ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਅਸ਼ੋਕ ਗਿੱਲ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਕੱਲ ਯਾਨੀ 13 ਅਪ੍ਰੈਲ ਵਿਸਾਖੀ ਦੇ ਖਾਸ ਮੌਕੇ 'ਤੇ ਅਸ਼ੋਕ ਗਿੱਲ ਦਾ ਨਵਾਂ ਟਰੈਕ 'ਬਲੈਕ ਲੇਬਲ' ਰਿਲੀਜ਼ ਹੋ ਰਿਹਾ ਹੈ।

ਦੱਸ ਦਈਏ ਕਿ ਅਸ਼ੋਕ ਗਿੱਲ ਦੇ ਗੀਤ 'ਬਲੈਕ ਲੇਬਲ' ਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰਜ ਨਾਗਰਾ ਵਲੋਂ ਤਿਆਰ ਕੀਤਾ ਗਿਆ ਹੈ ਤੇ ਇਸ ਗੀਤ ਦੇ ਬੋਲ ਬਲਜਿੰਦਰ ਬੱਗਾ ਨੇ ਸ਼ਿੰਗਾਰੇ ਹਨ। 'ਬਲੈਕ ਲੇਬਲ' ਗੀਤ ਦਾ ਵੀਡੀਓ ਜਾਨ ਹੀਰ ਵਲੋਂ ਸ਼ੂਟ ਕੀਤਾ ਗਿਆ ਹੈ ਤੇ ਐੱਮ. ਐੱਚ. ਚੈਨਲ ਵਲੋਂ 13 ਤੇ 14 ਅਪ੍ਰੈਲ ਨੂੰ ਵਿਸਾਖੀ ਦੇ ਪ੍ਰੋਗਰਾਮ 'ਚ ਦਿਖਾਇਆ ਜਾ ਰਿਹਾ ਹੈ ਤੇ ਇਸ ਗੀਤ ਨੂੰ ਐੱਮ. ਐੱਚ. ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਯੂ-ਟਿਊਬ 'ਤੇ ਸਰੋਤਿਆਂ ਨੂੰ ਦੇਖਣ ਲਈ ਮਿਲੇਗਾ।


Tags: Ashok GillHarj Nagralable blackBaljinder BaggaMh1 Musicਅਸ਼ੋਕ ਗਿੱਲਹਰਜ ਨਾਗਰਾ

Edited By

Sunita

Sunita is News Editor at Jagbani.