ਜਲੰਧਰ— 'ਅੱਜ ਫਿਰ ਕਿੱਥੇ ਚੱਲੀ ਏ ਮੋਰਨੀ ਬਣ ਕੇ', 'ਮੈਂ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਿਲਾਓ' ਵਰਗੇ ਹਿੱਟ ਗੀਤਾਂ ਦਾ ਗਾਇਕ ਅਸ਼ੋਕ ਗਿੱਲ ਇੰਗਲੈਂਡ ਦੇ ਦੌਰੇ ਲਈ ਰਵਾਨਾ ਹੋ ਗਿਆ ਹੈ। ਅਸ਼ੋਕ ਗਿੱਲ ਦੇ ਪ੍ਰਮੋਟਰ ਵਿੱਕੀ ਨਾਗਰਾ ਨੇ ਦੱਸਿਆ ਕਿ, ਅਸ਼ੋਕ ਗਿੱਲ ਵੱਲੋਂ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਸ਼ੋਅ ਕੀਤੇ ਜਾਣਗੇ ਤੇ ਇਨ੍ਹਾਂ ਸ਼ੋਅਜ਼ 'ਤੇ ਅਸ਼ੋਕ ਤੋਂ ਇਲਾਵਾ ਸ਼ੈਰੀ ਮਾਨ ਤੇ ਹੀਰਾ ਗਰੁੱਪ ਯੂ. ਕੇ. ਵੀ ਹੋਣਗੇ। ਈ 3 ਯੂ. ਕੇ. ਕੰਪਨੀ ਵੱਲੋਂ ਅਸ਼ੋਕ ਗਿੱਲ ਦੇ ਨਵੇਂ ਗੀਤਾਂ ਦੀ ਰਿਕਾਰਡਿੰਗ ਵੀ ਕੀਤੀ ਜਾਵੇਗੀ ਤੇ ਵੀਡੀਓ ਦੀ ਵੀ ਸ਼ੂਟਿੰਗ ਕੀਤੀ ਜਾਵੇਗੀ।