ਜਲੰਧਰ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਇਨ੍ਹੀਂ ਦਿਨੀਂ ਆਪਣੀ ਅਗਲੀ ਵੱਡੀ ਬਜਟ ਫਿਲਮ 'ਪਾਨੀਪਤ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਜਿੱਥੇ ਇਸ ਫਿਲਮ ਦੇ ਸੈੱਟ 'ਤੇ 15 ਫਰਵਰੀ ਨੂੰ ਆਸ਼ੂਤੋਸ਼ ਗੋਵਾਰੀਕਰ ਦਾ ਜਨਮਦਿਨ ਮਨਾਇਆ ਗਿਆ। ਇਸ ਦੌਰਾਨ ਜਸ਼ਨ ਦੀਆਂ ਕੁਝ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ।
ਇਸ ਸਮੇਂ ਫਿਲਮ ਦੀ ਸ਼ੂਟਿੰਗ ਜੈਪੁਰ 'ਚ ਚੱਲ ਰਹੀ ਹੈ। ਜਿੱਥੇ ਨਿਰਦੇਸ਼ਕ ਨਾਲ ਫਿਲਮ ਦੇ ਸੈੱਟ 'ਤੇ ਅਦਾਕਾਰਾ ਕ੍ਰਿਤੀ ਸੈਨਨ ਵੀ ਨਜ਼ਰ ਆਈ। ਇੱਥੇ ਆਸ਼ੂਤੋਸ਼ ਨੇ ਆਪਣੀ ਫਿਲਮ ਦੀ ਪੂਰੀ ਟੀਮ ਨਾਲ ਇਸ ਜਸ਼ਨ ਨੂੰ ਮਨਾਇਆ।
ਦੱਸ ਦੇਈਏ ਕਿ ਆਸ਼ੂਤੋਸ਼ ਦੇ ਨਿਰਦੇਸ਼ਨ 'ਚ ਬਣਨ ਵਾਲੀ ਇਹ ਫਿਲਮ ਦੂਜੇ ਮਹਾਯੁੱਧ 'ਤੇ ਆਧਾਰਿਤ ਹੈ। ਇਸ ਫਿਲਮ 'ਚ ਅਰਜੁਨ ਕਪੂਰ ਤੋਂ ਇਲਾਵਾ ਕ੍ਰਿਤੀ ਸੈਨਨ ਅਤੇ ਸੰਜੈ ਦੱਤ ਵੀ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ।