FacebookTwitterg+Mail

ਨਸੀਰੂਦੀਨ ਦੇ ਪੱਖ 'ਚ ਆਏ ਆਸ਼ੂਤੋਸ਼ ਰਾਣਾ, ਆਖੀ ਇਹ ਗੱਲ

ashutosh rana and naseeruddin shah
24 December, 2018 02:39:40 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਨਸੀਰੂਦੀਨ ਸ਼ਾਹ ਦੇ ਹਜ਼ੂਮੀ ਹਿੰਸਾ ਨਾਲ ਜੁੜੇ ਬਿਆਨ 'ਤੇ ਉਨ੍ਹਾਂ ਨੂੰ ਹੁਣ ਐਕਟਰ ਆਸ਼ੂਤੋਸ਼ ਰਾਣਾ ਦਾ ਸਾਥ ਮਿਲ ਗਿਆ ਹੈ। ਆਸ਼ੂਤੋਸ਼ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਆਪਣੀ ਗੱਲ ਬਿਨਾਂ ਡਰੇ ਕਹਿਣ ਦਾ ਹੱਕ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਜੇਕਰ ਕੋਈ ਕੁਝ ਕਹਿ ਰਿਹਾ ਹੈ ਤਾਂ ਸਾਨੂੰ ਸਿਰਫ ਸੁਣਨਾ ਹੀ ਨਹੀਂ ਚਾਹੀਦਾ ਸਗੋਂ ਉਸ 'ਤੇ ਵਿਚਾਰ ਵੀ ਕਰਨਾ ਚਾਹੀਦਾ ਹੈ। 
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਨਸੀਰੂਦੀਨ ਸ਼ਾਹ ਨੇ ਦੇਸ਼ 'ਚ ਹਜ਼ੂਮੀ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਡਰ ਲੱਗ ਰਿਹਾ ਹੈ। ਉਨ੍ਹਾਂ ਬੁਲੰਦ ਸ਼ਹਿਰ 'ਚ ਹੋਈ ਘਟਨਾ 'ਤੇ ਕਿਹਾ ਸੀ ਕਿ ਭਾਰਤ 'ਚ ਇਕ ਗਾਂ ਦੀ ਜਾਨ ਦੀ ਕੀਮਤ ਅੱਗੇ ਪੁਲਸ ਵਾਲੇ ਦੀ ਜਾਨ ਦੀ ਕੀਮਤ ਕੁਝ ਨਹੀਂ।


ਦੱਸਣਯੋਗ ਹੈ ਕਿ ਨਸੀਰੂਦੀਨ ਸ਼ਾਹ ਦੇ ਇਸ ਬਿਆਨ ਦੀ ਕਾਫੀ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਨਸੀਰੂਦੀਨ ਸ਼ਾਹ ਨੇ ਆਪਣੀ ਗੱਲ ਦੀ ਸਫਾਈ ਵੀ ਦਿੱਤੀ ਸੀ। ਸਿਰਫ ਆਸ਼ੂਤੋਸ਼ ਹੀ ਨਹੀਂ ਨਸੀਰੂਦੀਨ ਸ਼ਾਹ ਨੂੰ ਡਾਇਰੈਕਟਰ ਮਧੁਰ ਭੰਡਾਰਕਰ ਦਾ ਵੀ ਸਾਥ ਮਿਲਿਆ ਹੈ।


Tags: Ashutosh Rana Madhur Bhandarkar Naseeruddin Shah Statement Bollywood Celebrity

Edited By

Sunita

Sunita is News Editor at Jagbani.