FacebookTwitterg+Mail

B'Day Spl: ਪਹਿਲੀ ਮੁਲਾਕਾਤ ਦੌਰਾਨ ਹੀ ਇਸ ਅਦਾਕਾਰਾ ਨੂੰ ਦਿਲ ਦੇ ਬੈਠੇ ਸਨ ਆਸ਼ੂਤੋਸ਼

ashutosh rana birthday
10 November, 2019 12:56:32 PM

ਮੁੰਬਈ (ਬਿਊਰੋ)— 'ਜਖਮ', 'ਦੁਸ਼ਮਨ' ਅਤੇ 'ਸੰਘਰਸ਼' ਵਰਗੀਆਂ ਫਿਲਮਾਂ 'ਚ ਬਿਹਤਰੀਨ ਅਭਿਨੈ ਨਾਲ ਪ੍ਰਸ਼ੰਸਕਾਂ 'ਚ ਵੱਖਰੀ ਪਛਾਣ ਬਣਾ ਚੁੱਕੇ ਅਭਿਨੇਤਾ ਆਸ਼ੂਤੋਸ਼ ਰਾਣਾ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਟੀ. ਵੀ. ਸ਼ੋਅ 'ਸਵਾਭੀਮਾਨ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਆਸ਼ੂਤੋਸ਼ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਆਸ਼ੂਤੋਸ਼ ਵੱਖਰੇ ਕਿਰਦਾਰ ਲਈ ਜਾਣੇ ਜਾਂਦੇ ਹਨ।
Punjabi Bollywood Tadka
ਉਨ੍ਹਾਂ ਨੂੰ ਪੂਜਾ-ਪਾਠ ਦਾ ਬਹੁਤ ਸ਼ੌਕ ਹੈ। ਉਹ ਭਗਵਾਨ ਸ਼ਿਵ ਦੇ ਬਹੁਤ ਵੱਡੇ ਭਗਤ ਹਨ। ਉਹ ਆਪਣੇ ਇਸ ਸ਼ੌਕ ਨੂੰ ਆਪਣੀ ਸ਼ਰਧਾ ਅਤੇ ਧਾਰਮਿਕ ਵਿਸ਼ਵਾਸ ਦਾ ਰੂਪ ਮੰਨਦੇ ਹਨ। ਉਨ੍ਹਾਂ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਆਪਣੇ ਗੁਰੂ ਦੇ ਕਹਿਣ 'ਤੇ ਫਿਲਮ ਜਗਤ 'ਚ ਆਏ ਸਨ ਅਤੇ ਹੁਣ ਤੱਕ 30 ਤੋਂ ਜ਼ਿਆਦਾ ਫਿਲਮਾਂ ਅਤੇ ਕਈ ਟੀ. ਵੀ. ਸੀਰੀਅਲ 'ਚ ਕੰਮ ਕਰ ਚੁੱਕੇ ਹਨ ।
Punjabi Bollywood Tadka
ਆਸ਼ੂਤੋਸ਼ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਅਭਿਨੇਰਤੀ ਰੇਣੂਕਾ ਸ਼ਹਾਣੇ ਨਾਲ ਵਿਆਹ ਕਰਵਾਇਆ ਸੀ। ਰੇਣੂਕਾ ਅਤੇ ਆਸ਼ੂਤੋਸ਼ ਦੀ ਪਹਿਲੀ ਮੁਲਾਕਾਤ ਫਿਲਮ 'ਜਯੰਤੀ' ਦੀ ਸ਼ੂਟਿੰਗ ਦੌਰਾਨ ਹੋਈ ਸੀ। ਪਹਿਲੀ ਨਜ਼ਰ ਵਿਚ ਹੀ ਆਸ਼ੂਤੋਸ਼ ਨੂੰ ਰੇਣੂਕਾ ਨਾਲ ਪਿਆਰ ਹੋ ਗਿਆ ਸੀ।
Punjabi Bollywood Tadka
ਇਸ ਤੋਂ ਬਾਅਦ ਕਈ ਮਹੀਨੇ ਦੋਵਾਂ ਵਿਚਕਾਰ ਕੋਈ ਗੱਲ ਨਹੀਂ ਹੋਈ। 1998 'ਚ ਆਸ਼ੂਤੋਸ਼ ਨੇ ਰੇਣੂਕਾ ਨੂੰ ਫੋਨ 'ਤੇ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਦੀ ਇਕ ਦੂਜੇ ਨਾਲ ਗੱਲਬਾਤ ਸ਼ੁਰੂ ਹੋ ਗਈ। ਰੇਣੂਕਾ ਲਈ ਇਹ ਸਭ ਆਮ ਨਹੀਂ ਸੀ।
Punjabi Bollywood Tadka
ਰੇਣੂਕਾ ਦਾ ਇਕ ਵਿਆਹ ਪਹਿਲਾਂ ਹੀ ਟੁੱਟ ਚੁੱਕਿਆ ਸੀ। ਇਹ ਗੱਲ ਆਸ਼ੂਤੋਸ਼ ਨੂੰ ਪਤਾ ਸੀ ਪਰ ਫਿਰ ਵੀ ਉਨ੍ਹਾਂ ਰੇਣੁਕਾ 'ਤੇ ਵਿਸ਼ਵਾਸ ਕਰਦੇ ਹੋਏ ਵਿਆਹ ਕੀਤਾ ਅਤੇ ਹੁਣ ਦੋਵਾਂ ਦੇ ਦੋ ਬੱਚੇ ਹਨ।


Tags: Ashutosh RanaHappy BirthdayRenuka ShahaneWarSangharshAahatDushman

About The Author

manju bala

manju bala is content editor at Punjab Kesari