FacebookTwitterg+Mail

'ਨੱਕਾਸ਼' ਵਰਗੀ ਫਿਲਮ ਕਰਨਾ ਮਾਣ ਵਾਲੀ ਗੱਲ : ਆਸ਼ੂਤੋਸ਼ ਸ਼ਰਮਾ

ashutosh sharma
14 June, 2019 08:53:40 AM

ਚੰਡੀਗੜ੍ਹ (ਬਿਊਰੋ) — ਕ੍ਰਿਟਿਕਸ ਸਰਕਲ ਵਿਚ ਧੂਮ ਮਚਾਉਣ ਵਾਲੀ ਫਿਲਮ 'ਨੱਕਾਸ਼' ਦੀ ਚਰਚਾ ਹਰ ਪਾਸੇ ਹੈ। ਕੰਟੈਂਟ ਬੇਸਡ ਸਿਨੇਮਾ ਦੇ ਸ਼ੌਕੀਨ ਫਿਲਮ ਦੇਖਣ ਲਈ ਉਤਾਵਲੇ ਹਨ। ਅੱਜ ਰਿਲੀਜ਼ ਹੋ ਰਹੀ ਇਸ ਫਿਲਮ ਵਿਚ ਫਿਲਮਿਸਤਾਨ ਦੀ ਮਸ਼ਹੂਰ ਤਿਕੜੀ ਇਨਾਮੁਲ ਹੱਕ (ਏਅਰ ਲਿਫਟ, ਜੋਲੀ ਐੱਲ. ਐੱਲ. ਬੀ.), ਸ਼ਾਰਿਬ ਹਾਸ਼ਮੀ (ਫਿਲਮਿਸਤਾਨ, ਜਬ ਤਕ ਹੈ ਜਾਨ), ਕੁਮੁਦ ਮਿਸ਼ਰਾ (ਸੁਲਤਾਨ, ਟਾਈਗਰ ਜਿੰਦਾ ਹੈ) ਧਮਾਲ ਮਚਾਉਂਦੇ ਦਿਖਾਈ ਦੇਣਗੇ ਪਰ ਪਰਦੇ ਦੇ ਪਿੱਛੇ ਜੋ ਲੋਕ ਬੇਹਤਰ ਕਰ ਕਰਦੇ ਹਨ ਉਨ੍ਹਾਂ ਬਾਰੇ ਵੀ ਜਾਣਨਾ ਜ਼ਰੂਰੀ ਹੈ। ਚੰਡੀਗੜ੍ਹ ਦੇ ਨੌਜਵਾਨ ਪ੍ਰੋਡਿਊਸਰ ਆਸ਼ੂਤੋਸ਼ ਸ਼ਰਮਾ ਇਸ ਫਿਲਮ ਦੇ ਜ਼ਰੀਏ ਬਾਲੀਵੁੱਡ ਵਿਚ ਨਿਰਮਾਤਾ ਦੇ ਤੌਰ 'ਤੇ ਡੈਬਿਊ ਕਰ ਰਹੇ ਹਨ।

ਆਸ਼ੂਤੋਸ਼ ਦਾ ਕਹਿਣਾ ਹੈ ਕਿ ਫਿਲਮ ਵਿਚ ਜੋ ਇਨਸਾਨੀਅਤ ਦਾ ਜੋ ਪਹਿਲੂ ਦਿਖਾਇਆ ਗਿਆ ਹੈ ਉਹ ਬਹੁਤ ਮਹੱਤਵਪੂਰਨ ਹੈ। ਅੱਜ ਦੇ ਜ਼ਮਾਨੇ ਵਿਚ ਜਦੋਂ ਸੋਸ਼ਲ ਮੀਡੀਆ ਅਤੇ ਕਈ ਦੂਜੀਆਂ ਥਾਵਾਂ 'ਤੇ ਲੋਕ ਇਕ-ਦੂਜੇ ਦੇ ਧਰਮ ਬਾਰੇ ਮਾੜਾ ਬੋਲ ਰਹੇ ਹਨ 'ਨੱਕਾਸ਼' ਅੱਖਾਂ ਖੋਲ੍ਹਦੀ ਹੈ ਅਤੇ ਦੱਸਦੀ ਹੈ ਕਿ ਹਿੰਦੂ ਅਤੇ ਮੁਸਲਮਾਨ ਤੋਂ ਪਹਿਲਾਂ ਅਸੀਂ ਹਿੰਦੋਸਤਾਨੀ ਹਾਂ ਅਤੇ ਸਾਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ। ਪਦਾਜਾ ਪਿਕਚਰਸ ਦੇ ਆਨਰ ਆਸ਼ੂਤੋਸ਼ ਨੇ ਦੱਸਿਆ ਕਿ ਜਦੋਂ ਫਿਲਮ ਦੇ ਡਾਇਰੈਕਟਰ ਜੈਗਮ ਇਮਾਮ ਨੇ ਕਹਾਣੀ ਸੁਣਾਈ ਤਾਂ ਉਸ ਨੇ ਸੋਚ ਲਿਆ ਕਿ ਉਹ ਫਿਲਮ ਵਿਚ ਪੈਸਾ ਲਾਵੇਗਾ। ਉਨ੍ਹਾਂ ਕਿਹਾ ਕਿ ਐਕਟਿੰਗ ਹੋਵੇ ਜਾਂ ਫਿਲਮ ਪ੍ਰੋਡਿਊਸ ਕਰਨਾ ਦੋਹਾਂ ਵਿਚ ਹਿੰਮਤ ਅਤੇ ਸਬਰ ਦਾ ਕੰਮ ਹੈ। ਸਬਰ ਰੱਖੋ ਅਤੇ ਕਰਮ ਕਰੋ, ਫਲ ਇਕ ਨਾ ਇਕ ਦਿਨ ਮਿਲ ਜਾਵੇਗਾ।


Tags: Ashutosh SharmaNakshaSultanTiger Zinda Haiਆਸ਼ੂਤੋਸ਼ ਸ਼ਰਮਾਨੱਕਾਸ਼

Edited By

Sunita

Sunita is News Editor at Jagbani.