ਨਵੀਂ ਦਿੱਲੀ(ਬਿਊਰੋ)— ਗ੍ਰੀਨ ਕਾਰਪੇਟ 'ਆਫ ਏਸ਼ੀਆ ਐਵਾਰਡ 2018' 'ਚ ਬਾਲੀਵੁੱਡ ਤੇ ਟੀ. ਵੀ. ਦੇ ਕਈ ਸਿਤਾਰੇ ਨੇ ਸ਼ਿਰਕਤ ਕੀਤੀ। ਇਸ ਦੌਰਾਨ ਬੀ-ਟਾਊਨ ਹਸੀਨਾਵਾਂ ਨੇ ਕਾਤਿਲਾਨਾ ਅੰਦਾਜ਼ 'ਚ ਗ੍ਰੀਨ ਕਾਰਪੇਟ 'ਤੇ ਪੋਜ਼ ਦਿੱਤੇ।
ਇਸ ਐਵਾਰਡ ਸ਼ੋਅ 'ਚ ਸਭ ਤੋਂ ਜ਼ਿਆਦਾ ਲੋਕਾਂ ਦਾ ਧਿਆਨ ਸ਼ਿਲਪਾ ਸ਼ੈੱਟੀ ਨੇ ਆਕਰਸ਼ਿਤ ਕੀਤਾ।
ਸ਼ਿਲਪਾ ਤੋਂ ਇਲਾਵਾ ਇਸ ਈਵੈਂਟ 'ਚ ਰਵੀਨਾ ਟੰਡਨ, ਯੂਲੀਆ ਵੰਤੂਰ, ਗੌਹਰ ਖਾਨ, ਸੋਫੀ ਚੌਧਰੀ, ਗੀਤਾ ਬਸਰਾ ਸਮੇਤ ਕਈ ਹੋਰ ਹਸਤੀਆਂ ਨਜ਼ਰ ਆਈਆਂ।
ਦੱਸ ਦੇਈਏ ਕਿ ਇਸ ਦੌਰਾਨ ਸ਼ਿਲਪਾ ਸ਼ੈੱਟੀ ਨੇ ਬੋਟਲ ਗ੍ਰੀਨ ਕਲਰ ਦਾ ਗਾਊਨ ਪਾਇਆ ਸੀ।
ਉਥੇ ਹੀ ਰਵੀਨਾ ਟੰਡਨ ਨੇ ਮਲਟੀ ਕਲਰ ਦਾ ਲੰਬਾ ਕੁੜਤਾ ਤੇ ਪੈਂਟ ਪਾਈ ਸੀ ਅਤੇ ਯੂਲੀਆ ਵੰਤੂਰ ਮਹਿਰੂਨ ਕਲਰ ਦੇ ਗਾਊਨ 'ਚ ਨਜ਼ਰ ਆਈ।
ਇਸ ਖਾਸ ਮੌਕੇ 'ਤੇ ਉਹ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ।