FacebookTwitterg+Mail

ਬਿੱਗ ਬੌਸ 13 : ਸ਼ਹਿਨਾਜ਼ ਦੇ ਸਵੈਂਬਰ 'ਚ ਸਿਧਾਰਥ ਸ਼ੁਕਲਾ ਤੇ ਆਸਿਮ ਹੋਏ ਹੱਥੋਪਾਈ (ਵੀਡੀਓ)

asim and sidharth get into an ugly fight during shehnaaz ka swayamvar
20 November, 2019 09:44:19 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੇ ਦੋ ਪੱਕੇ ਦੋਸਤ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਦੀ ਦੋਸਤੀ 'ਚ ਇਕ ਵਾਰ ਫਿਰ ਦਰਾਰ ਪੈ ਗਈ ਹੈ। ਬੀਤੇ ਕੁਝ ਦਿਨਾਂ ਤੋਂ ਆਸਿਮ ਤੇ ਸਿਧਾਰਥ ਵਿਚਕਾਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ। ਇਕ ਟਾਸਕ ਦੌਰਾਨ ਦੋਵਾਂ ਵਿਚਕਾਰ ਜ਼ਬਰਦਸਤ ਝਗੜਾ ਹੋਇਆ।

 

ਝਗੜਾ ਇੰਨਾਂ ਜ਼ਬਰਦਸਤ ਹੋਇਆ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ ਪਰ ਇਸ ਵੀਕੈਂਡ ਕਾ ਵਾਰ 'ਚ ਮੁੜ ਸਭ ਠੀਕ ਹੋ ਗਿਆ। ਦੋਵਾਂ ਨੇ ਇਕ-ਦੂਸਰੇ ਨੂੰ ਗਲੇ ਲਗਾਇਆ ਅਤੇ ਦੋਸਤ ਬਣ ਗਏ ਪਰ ਬੀਤੇ ਦਿਨ ਦੇ ਐਪੀਸੋਡ 'ਚ ਦੋਵੇਂ ਮੁੜ ਭਿੜਦੇ ਹੋਏ ਨਜ਼ਰ ਆਏ ਤੇ ਗੱਲ ਮੁੜ ਹੱਥੋਪਾਈ ਤੱਕ ਪਹੁੰਚ ਗਈ।

Image
ਅਸਲ 'ਚ 'ਬਿੱਗ ਬੌਸ' ਦੇ ਘਰ ਸ਼ਹਿਨਾਜ਼ ਕੌਰ ਗਿੱਲ ਦਾ ਸਵਯੰਬਰ ਰਚਾਇਆ ਗਿਆ। ਇਸ ਦੌਰਾਨ ਸ਼ਹਿਨਾਜ਼ ਸਿਧਾਰਥ ਨੂੰ ਫਲ ਕੱਟ ਕੇ ਲਿਆਉਣ ਲਈ ਆਖਿਆ। ਸਿਧਾਰਥ ਕਿਚਨ 'ਚ ਜਾ ਕੇ ਆਸਿਮ ਦੇ ਹੱਥੋਂ ਸੰਤਰਾ ਲੈ ਲੈਣਗੇ ਅਤੇ ਇਸੇ ਗੱਲ 'ਤੇ ਉਹ ਭੜਕ ਜਾਂਦੇ ਹਨ। ਗੱਲ ਇੰਨੀ ਵਧ ਜਾਵੇਗੀ ਕਿ ਆਸਿਮ, ਸਿਧਾਰਥ ਨੂੰ ਹਲਕਾ ਜਿਹਾ ਧੱਕਾ ਮਾਰ ਦਿੰਦੇ। ਇਸ ਤੋਂ ਬਾਅਦ ਸਿਧਾਰਥ ਵੀ ਉਨ੍ਹਾਂ 'ਤੇ ਖੂਬ ਨਰਾਜ਼ ਹੁੰਦੇ ਹਨ ਅਤੇ ਦੋਵੇਂ ਧੱਕਾ-ਮੁੱਕੀ 'ਤੇ ਉਤਰ ਆਉਂਦੇ ਹਨ।

Image


Tags: Bigg Boss 13Siddharth ShuklaAsim RiazFightShehnaaz Kaur GillSwayamvar

Edited By

Sunita

Sunita is News Editor at Jagbani.