FacebookTwitterg+Mail

ਬਿੱਗ ਬੌਸ ਤੋਂ ਬਾਅਦ ਆਸਿਮ ਦੀ ਚਮਕੀ ਕਿਸਮਤ, ਬੋਹੇਮੀਆ ਤੋਂ ਮਿਲਿਆ ਇਹ ਵੱਡਾ ਆਫਰ

asim riaz video calls rapper bohemia two set for a collab soon
17 February, 2020 04:50:21 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਲਗਭਗ ਪੂਰੇ 5 ਮਹੀਨੇ ਬਿਤਾਉਣ ਤੋਂ ਬਾਅਦ ਆਸਿਮ ਰਿਆਜ਼ ਇਸ ਸ਼ੋਅ ਦੇ ਫਰਸਟ ਰਨਰਅਪ ਬਣੇ। ਇਸ ਸ਼ੋਅ ਦੀ ਟਰਾਫੀ ਤੇ ਖਿਤਾਬ ਭਾਵੇਂ ਹੀ ਆਸਿਮ ਆਪਣੇ ਨਾਂ ਨਾ ਕਰ ਸਕਿਆ ਹੋਵੇ ਪਰ ਆਸਿਮ ਨੂੰ ਘਰ ਤੋਂ ਬਾਹਰ ਆਉਂਦੇ ਹੀ ਕਾਫੀ ਕੁਝ ਮਿਲ ਰਿਹਾ ਹੈ। ਇਸ ਸ਼ੋਅ 'ਚ ਰਹਿੰਦੇ ਹੋਏ ਆਸਿਮ ਨੇ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹ ਸਟਾਰ ਰੈਪਰ ਬੋਹੇਮੀਆ ਦੇ ਵੱਡੇ ਫੈਨ ਹਨ। ਇਥੋਂ ਤੱਕ ਕਿ ਘਰ 'ਚ ਰਹਿੰਦੇ ਹੋਏ ਉਨ੍ਹਾਂ ਨੇ ਕਈ ਵਾਰ ਬੋਹੇਮੀਆ ਦਾ ਰੈਪ ਵੀ ਗਾਇਆ ਸੀ। ਅਜਿਹੇ 'ਚ ਘਰ ਤੋਂ ਬਾਹਰ ਆਉਂਦੇ ਹੀ ਆਸਿਮ ਰਿਆਜ਼ ਤੇ ਬੋਹੇਮੀਆ ਨੇ ਵੀਡੀਓ ਕਾਲ (ਫੋਨ) 'ਤੇ ਗੱਲ ਕੀਤੀ। ਸਿਰਫ ਗੱਲ ਹੀ ਨਹੀਂ ਇਨ੍ਹਾਂ ਗੱਲਾਂ 'ਚ ਬੋਹੇਮੀਆ ਨੇ ਜਲਦ ਹੀ ਆਸਿਮ ਨਾਲ ਆਉਣ ਵਾਲੇ ਪ੍ਰੋਜੈਕਟ 'ਚ ਜੁੜਨ ਦੀ ਗੱਲ ਵੀ ਆਖੀ ਹੈ।

ਆਸਿਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਰੈਪਰ ਬੋਹੇਮੀਆ ਨਾਲ ਵੀਡੀਓ ਦੇ ਜਰੀਏ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਆਸਿਮ, ਬੋਹੇਮੀਆ ਨਾਲ ਗੱਲ ਕਰਦੇ ਹੋਏ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਆਪਣੇ ਇੰਸਟਾਗ੍ਰਾਮ 'ਤੇ ਆਸਿਮ ਨੇ ਲਿਖਿਆ, ''ਦਿੱਗਜ ਬੋਹੇਮੀਆ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ। ਇਸ ਦੌਰਾਨ ਤੁਸੀਂ ਜਿਹੜਾ ਪਿਆਰ ਤੇ ਸਪੋਰਟ ਦਿੱਤੀ, ਇਸ ਲਈ ਬਹੁਤ-ਬਹੁਤ ਸ਼ੁੱਕਰੀਆ। ਇਹ ਇਕ ਸੁਪਨਾ ਸੱਚ ਹੋਣ ਵਰਗਾ ਹੈ। ਤੁਸੀਂ ਮੈਨੂੰ ਅੱਗੇ ਵਧਣ ਲਈ ਇੰਸਪਾਇਰ ਕੀਤਾ ਤੇ ਹੁਣ ਇਹ ਜਾਣ ਕੇ ਬਹੁਤ ਖੁਸ਼ ਹਾਂ ਕਿ ਤੁਸੀਂ ਮੇਰੇ ਨਾਲ ਅੱਗੇ ਦੇ ਪ੍ਰੋਜੈਕਟ ਲਈ ਜੁੜਨਾ ਚਾਹੁੰਦੇ ਹੋ। ਸ਼ਾਂਤੀ, ਪਿਆਰ ਤੇ ਸਨਮਾਨ।''
ਦੱਸਣਯੋਗ ਹੈ ਕਿ 'ਬਿੱਗ ਬੌਸ 13' ਖਤਮ ਹੋ ਚੁੱਕਾ ਹੈ। ਇਹ ਸੀਜ਼ਨ ਪੂਰੇ 149 ਦਿਨ ਚੱਲਿਆ, ਜੋ ਕਿ ਹੁਣ ਤੱਕ ਦਾ ਸਭ ਤੋਂ ਲੰਬਾ ਸੀਜ਼ਨ ਸੀ। ਇਸ ਵਾਰ ਦਾ 'ਬਿੱਗ ਬੌਸ 13' ਕਾਫੀ ਮਸ਼ਹੂਰ ਰਿਹਾ ਤੇ ਇਹ ਟਰਾਫੀ ਸਿਧਾਰਥ ਸ਼ੁਕਲਾ ਨੇ ਆਪਣੇ ਨਾਂ ਕੀਤੀ।


Tags: Bigg Boss 13Runner UpAsim RiazVideo Calls Rapper BohemiaCollab Soon

About The Author

sunita

sunita is content editor at Punjab Kesari