FacebookTwitterg+Mail

ਫਿਲਮ ਇੰਡਸਟਰੀ ’ਚ ਕੰਮ ਨਾ ਮਿਲਣ ’ਤੇ ਇਸ ਅਦਾਕਾਰਾ ਨੇ ਕੀਤੀ ਖੁਦਕੁਸ਼ੀ

aspiring actress allegedly jumps to death from mumbai apartment terrace
31 August, 2019 08:41:26 AM

ਮੁੰਬਈ (ਬਿਊਰੋ) – ਮੁੰਬਈ ਦੇ ਪਾਸ਼ ਇਲਾਕੇ ਓਸ਼ੀਵਾਰਾ ਲੋਖੰਡਵਾਲਾ ਵਿਚ ਇਕ ਅਦਾਕਾਰਾ ਨੇ ਆਤਮ-ਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਅਪਾਰਟਮੈਂਟ ਵਿਚ ਆਪਣੇ ਫਲੈਟ ਦੀ ਛੱਤ ਤੋਂ ਛਲਾਂਗ ਮਾਰ ਕੇ ਆਤਮ-ਹੱਤਿਆ ਕੀਤੀ। ਮ੍ਰਿਤਕਾ ਦਾ ਨਾਂ ਪਰਲ ਪੰਜਾਬੀ ਦੱਸਿਆ ਜਾ ਰਿਹਾ ਹੈ। ਉਸ ਦੀ ਉਮਰ 22 ਤੋਂ 25 ਸਾਲ ਦੇ ਦਰਮਿਆਨ ਹੈ। ਜਾਣਕਾਰੀ ਅਨੁਸਾਰ ਵੀਰਵਾਰ ਰਾਤ ਲਗਭਗ 12.30 ਵਜੇ ਘਰ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਪਰਲ ਨੇ ਗੁੱਸੇ ਵਿਚ ਆ ਕੇ ਬਿਲਡਿੰਗ ਦੀ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਣ ਉਸ ਦੀ ਮੌਤ ਹੋ ਗਈ।

ਪਰਲ ਪੰਜਾਬੀ ਨੇ ਕੁਝ ਸਮਾਂ ਪਹਿਲਾਂ ਹੀ ਫਿਲਮੀ ਦੁਨੀਆ ਵਿਚ ਕਦਮ ਰੱਖਿਆ ਸੀ। ਉਹ ਇਕ ਮਾਡਲ ਸੀ। ਇਹ ਵੀ ਪਤਾ ਲੱਗਾ ਹੈ ਕਿ ਪਰਲ ਪੰਜਾਬੀ ਫਿਲਹਾਲ ਕਿਸੇ ਥਾਂ ’ਤੇ ਨੌਕਰੀ ਕਰ ਰਹੀ ਸੀ ਅਤੇ ਉਸ ਦੀ ਆਪਣੀ ਮਾਂ ਨਾਲ ਅਣਬਣ ਬਣੀ ਰਹਿੰਦੀ ਸੀ। ਪੁਲਸ ਅਨੁਸਾਰ ਪਰਲ ਦੀ ਮਾਨਸਿਕ ਸਥਿਤੀ ਵੀ ਸਹੀ ਨਹੀਂ ਸੀ। ਪਰਲ ਨੇ ਪਹਿਲਾਂ ਵੀ 2 ਵਾਰ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਮਾਂ ਰਹਿੰਦਿਆਂ ਉਸ ਨੂੰ ਬਚਾਅ ਲਿਆ ਗਿਆ ਸੀ।


Tags: Pearl PunjabiCommitted SuicideTerraceApartmentMumbaiOshiwaraBipin Kumar Thakur

Edited By

Sunita

Sunita is News Editor at Jagbani.