FacebookTwitterg+Mail

ਆਸਾਮ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਅਕਸ਼ੈ ਤੇ ਪ੍ਰਿਅੰਕਾ ਨੇ ਲੋਕਾਂ ਨੂੰ ਕੀਤੀ ਇਹ ਅਪੀਲ

assam floods akshay kumar to donate rs 2cr for the victims
18 July, 2019 10:48:49 AM

ਮੁੰਬਈ(ਬਿਊਰੋ)— ਫਿਲਮਾਂ ਤੋਂ ਇਲਾਵਾ ਮਦਦ ਲਈ ਸਭ ਤੋਂ ਅੱਗੇ ਰਹਿਣ ਵਾਲੇ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨੇ ਇਕ ਫਿਰ ਆਪਣੀ ਦਰਿਆਦਿਲੀ ਦਿਖਾਈ ਹੈ। ਆਸਾਮ 'ਚ ਹੜ੍ਹ ਦੇ ਕਹਿਰ ਨਾਲ ਹਾਲਾਤ ਹੋਰ ਖਰਾਬ ਹੁੰਦੇ ਜਾ ਰਹੇ ਹਨ। ਅਜਿਹੇ 'ਚ ਅਕਸ਼ੈ ਨੇ ਹੜ੍ਹ ਪੀੜਤਾਂ ਦੇ ਨਾਲ-ਨਾਲ ਜਾਨਵਰਾਂ ਦੀ ਮਦਦ ਲਈ ਘੋਸ਼ਣਾ ਕੀਤੀ ਹੈ ਅਤੇ ਲੋਕਾਂ ਨੂੰ ਵੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।


ਜਾਣੋ ਕਿੰਨੇ ਕਰੋੜ ਦੀ ਮਦਦ ਕੀਤੀ ਹੈ ਅਕਸ਼ੈ ਨੇ?

ਅਕਸ਼ੈ ਕੁਮਾਰ ਆਸਾਮ 'ਚ ਹੜ੍ਹ ਦੇ ਹਾਲਾਤ ਦੇਖ ਕੇ ਬਹੁਤ ਦੁਖੀ ਹਨ। ਇਸ ਲਈ ਉਨ੍ਹਾਂ ਨੇ ਆਸਾਮ ਅਤੇ ਕਾਜੀਰੰਗਾ ਨੈਸ਼ਨਲ ਪਾਰਕ 'ਚ ਹੜ੍ਹ ਰਾਹਤ ਕੋਸ਼ 'ਚ 1-1 ਕਰੋੜ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ। ਅਕਸ਼ੈ ਨੇ ਇਸ ਗੱਲ ਦੀ ਜਾਣਕਾਰੀ ਟਵੀਟ ਕਰ ਦਿੱਤੀ।


ਅਕਸ਼ੈ ਕੁਮਾਰ ਨੇ ਟਵਿਟਰ 'ਤੇ ਲਿਖਿਆ,''ਆਸਾਮ 'ਚ ਹੜ੍ਹ ਕਾਰਨ ਹੋ ਰਹੇ ਨੁਕਸਾਨ ਨਾਲ ਦਿਲ ਟੁੱਟ ਗਿਆ ਹੈ। ਉੱਥੇ ਜਿੰਨੇ ਵੀ ਇਨਸਾਨ ਅਤੇ ਜਾਨਵਰ ਹੜ੍ਹ ਨਾਲ ਜੂਝ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਸਪੋਰਟ ਦੀ ਬਹੁਤ ਲੋੜ ਹੈ। ਮੈਂ CM Relief Fund ਅਤੇ ਕਾਜੀਰੰਗਾ ਸੰਕਟਕਾਲੀਨ ਲਈ 1-1 ਕਰੋੜ ਰੁਪਏ ਡੋਨੇਟ ਕਰ ਰਿਹਾ ਹਾਂ। ਤੁਸੀਂ ਸਭ ਨੂੰ ਵੀ ਅਪੀਲ ਹੈ ਕਿ ਤੁਸੀਂ ਵੀ ਇਸ 'ਚ ਮਦਦ ਕਰੋ।'' 


ਪ੍ਰਿਅੰਕਾ ਚੋਪੜਾ ਨੇ ਵੀ ਟਵੀਟ ਕਰ ਡੋਨੇਸ਼ਨ ਦੇਣ ਦੀ ਕੀਤੀ ਅਪੀਲ

ਅਕਸ਼ੈ ਤੋਂ ਇਲਾਵਾ ਪ੍ਰਿਅੰਕਾ ਚੋਪੜਾ ਨੇ ਵੀ ਟਵੀਟ ਕਰ ਸੀ. ਐੱਮ. ਫੰਡ 'ਚ ਡੋਨੇਸ਼ਨ ਦੇਣ ਦੀ ਅਪੀਲ ਕੀਤੀ ਹੈ। ਪ੍ਰਿਅੰਕਾ ਨੇ ਲਿਖਿਆ,''ਆਸਾਮ ਤੋਂ ਆ ਰਹੀਆਂ ਖਬਰਾਂ ਨਾਲ ਦੁਖੀ ਹਾਂ। ਲੋਕਾਂ ਦੇ ਬੇਘਰ ਹੋਣ ਦਾ ਬਹੁਤ ਅਫਸੋਸ ਹੈ। ਮਦਦ ਲਈ ਇਸ ਲਿੰਕ 'ਤੇ ਕਲਿੱਕ ਕਰੋ।

 

ਆਸਾਮ ਦੇ 33 ਜ਼ਿਲੇ ਹੜ੍ਹ ਦੀ ਲਪੇਟ 'ਚ ਹਨ। ਇਸ ਦੇ ਚਲਦੇ ਇੱਥੇ 17 ਲੋਕਾਂ ਦੀ ਮੌਤ ਹੋਈ ਹੈ ਅਤੇ 45 ਲੱਖ ਵਲੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਹਾਲਾਂਕਿ ਹਲਾਤਾਂ 'ਤੇ ਲਗਾਮ ਲਗਾਉਣ ਲਈ ਅਧਿਕਾਰੀ 24 ਘੰਟੇ ਕੰਮ ਕਰ ਰਹੇ ਹਨ।

 


Tags: Assam floodAkshay KumarHelp AssamPriyanka ChopraCM Relief FundKaziranga National Park

About The Author

manju bala

manju bala is content editor at Punjab Kesari