FacebookTwitterg+Mail

ਐਸ਼ਵਰਿਆ ਨੇ ਦਿੱਤੀ ਅਟਲ ਜੀ ਨੂੰ ਸ਼ਰਧਾਂਜਲੀ, ਸ਼ੇਅਰ ਕੀਤੀ Throwback ਤਸਵੀਰ

atal bihari vajpayee   tribute
20 August, 2018 06:58:58 PM

ਮੁੰਬਈ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 16 ਅਗਸਤ ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਦਿੱਲੀ ਦੇ ਏਮਜ਼ ਹਸਪਤਾਲ 'ਚ ਅੰਤਿਮ ਸਾਹ ਲਿਆ। ਦੁਨੀਆ ਭਰ ਦੇ ਲੋਕ ਵਾਜਪਾਈ ਦੀ ਮੌਤ ਤੋਂ ਦੁਖੀ ਹਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਹੁਣ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ ਹੈ। ਐਸ਼ਵਰਿਆ ਰਾਏ ਨੇ ਇੰਸਟਾਗ੍ਰਾਮ 'ਤੇ ਆਪਣੀ ਅਤੇ ਅਟਲ ਬਿਹਾਰੀ ਵਾਜਪਾਈ ਦੀ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਐਸ਼ਵਰਿਆ ਨੇ ਲਿਖਿਆ ਹੈ,''ਸਨਮਾਨ (Respect 🙏✨Rest In Peace🙏✨)'' ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ 2002 ਦੀ ਹੈ। 

 

✨🙏Respect 🙏✨Rest In Peace🙏✨

A post shared by AishwaryaRaiBachchan (@aishwaryaraibachchan_arb) on Aug 19, 2018 at 2:28am PDT

ਇਕ ਹੋਰ ਤਸਵੀਰ 'ਚ ਅਟਲ ਬਿਹਾਰੀ ਵਾਜਪਾਈ, ਐਸ਼ਵਰਿਆ ਰਾਏ ਦੇ ਨਾਲ ਸ਼੍ਰੀਦੇਵੀ ਵੀ ਨਜ਼ਰ ਆ ਰਹੀ ਹੈ। ਐਸ਼ਵਰਿਆ ਦੇ ਇਲਾਵਾ ਬਾਲੀਵੁੱਡ ਦੇ ਸਾਰੇ ਦਿੱਗਜ ਕਲਾਕਾਰ ਸਾਬਕਾ ਪ੍ਰਧਾਨਮੰਤਰੀ ਦੀ ਮੌਤ 'ਤੇ ਸ਼ੋਕ ਪ੍ਰਗਟ ਕਰ ਚੁੱਕੇ ਹਨ।

Punjabi Bollywood Tadkaਅਮਿਤਾਭ ਬੱਚਨ ਨੇ ਵੀ ਟਵੀਟ ਕਰਕੇ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਸਿੱਧ ਕਵੀ, ਅਦਭੁੱਤ ਬੁਲਾਰੇ, ਮਿਲਣਸਾਰ ਵਿਅਕਤੀ ਕਿਹਾ ਹੈ, ਉਨ੍ਹਾਂ ਨੇ ਇਹ ਵੀ ਲਿਖਿਆ ਹੈ,''ਬਾਬੂ ਜੀ ਪ੍ਰਸ਼ੰਸਕ ਅਤੇ ਬਾਬੂ ਜੀ ਉਨ੍ਹਾਂ ਦੇ।''


Tags: Atal Bihari Vajpayee Aishwarya Rai Bachchan tribute amitabh bachchan twitter

Edited By

Anuradha

Anuradha is News Editor at Jagbani.