FacebookTwitterg+Mail

ਜੀ-ਚੈਰੀ ਦੇ ਗੀਤ 'ਅੱਤ ਜੋੜੀ' ਦਾ ਖੂਬਸੂਰਤ ਟੀਜ਼ਰ ਹੋਇਆ ਰਿਲੀਜ਼ (ਵੀਡੀਓ)

att jodi teaser
10 June, 2017 02:59:59 PM

ਜਲੰਧਰ— ਪੰਜਾਬੀ ਸੰਗੀਤ ਜਗਤ 'ਚ ਕਦਮ ਰੱਖਣ ਜਾ ਰਹੇ ਗਾਇਕ ਜੀ-ਚੈਰੀ ਦੇ ਡੈਬਿਊ ਟਰੈਕ 'ਅੱਤ ਜੋੜੀ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ 'ਚ ਜੀ-ਚੈਰੀ ਦੀ ਆਵਾਜ਼ ਤੇ ਬੋਲ ਬੇਹੱਦ ਪ੍ਰਭਾਵਿਤ ਕਰ ਰਹੇ ਹਨ। ਗੀਤ 'ਅੱਤ ਜੋੜੀ' ਦਾ ਸੰਗੀਤ ਮਿਸਤਾ ਬਾਜ਼ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਲਵ ਭੁੱਲਰ ਨੇ ਲਿਖੇ ਹਨ।

ਗੀਤ ਦੀ ਵੀਡੀਓ ਗੈਰੀ ਦਿਓਲ ਵਲੋਂ ਬਣਾਈ ਗਈ ਹੈ, ਜਿਹੜੀ ਜਿਊਕ ਡਾਕ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। 37 ਸੈਕਿੰਡ ਦੇ ਇਸ ਟੀਜ਼ਰ 'ਚ ਗੀਤ ਦੀ ਟੈਗ ਲਾਈਨ ਸੁਣਨ ਨੂੰ ਮਿਲ ਰਹੀ ਹੈ, ਜਿਹੜੀ ਕੁਝ ਇਸ ਤਰ੍ਹਾਂ ਹੈ—
'ਜੋੜੀ ਤੇਰੀ-ਮੇਰੀ ਜੱਟਾ ਬੜੀ ਕੈਮ ਵੇ
ਵੇਖ-ਵੇਖ ਕੇ ਜ਼ਮਾਨਾ ਮੱਚਦਾ
ਜੋੜੀ ਆਪਣੀ ਕਰਾਉਂਦੀ ਯਾਰਾ ਅੱਤ ਵੇ
ਵੇਖ-ਵੇਖ ਕੇ ਜ਼ਮਾਨਾ ਮੱਚਦਾ'

ਦੱਸਣਯੋਗ ਹੈ ਕਿ 'ਅੱਤ ਜੋੜੀ' ਗੀਤ ਦਾ ਵਰਲਡ ਪ੍ਰੀਮੀਅਰ 13 ਜੂਨ ਨੂੰ ਰੱਖਿਆ ਗਿਆ ਹੈ। ਟੀਜ਼ਰ ਦੇਖਣ ਤੋਂ ਬਾਅਦ ਲੋਕ ਗੀਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।


Tags: G Chery Att Jodi Mista Baaz Juke Dock ਜੀ ਚੈਰੀ ਅੱਤ ਜੋੜੀ ਮਿਸਤਾ ਬਾਜ਼