FacebookTwitterg+Mail

ਆਮਿਰ ਖਾਨ ਦੇ ਦਫਤਰ ਦੇ ਬਾਹਰ ਵਿਅਕਤੀ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼, ਜਾਣੋ ਵਜ੍ਹਾ

attempts suicide outside aamir khan office
01 June, 2019 12:19:13 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਆਪਣੇ ਫੈਨਜ਼ 'ਚ ਆਪਣੀ ਐਕਟਿੰਗ ਤੇ ਸੋਸ਼ਲ ਵਰਕ ਲਈ ਕਾਫੀ ਚਰਚਾ 'ਚ ਰਹਿੰਦੇ ਹਨ। ਜਿਥੇ ਇਕ ਪਾਸੇ ਉਹ ਆਪਣੀ ਐਕਟਿੰਗ ਨਾਲ ਬਾਲੀਵੁੱਡ 'ਚ ਧੂਮ ਮਚਾਉਂਦੇ ਹਨ ਉਥੇ ਹੀ ਦੂਜੇ ਪਾਸੇ ਆਪਣੇ 'ਪਾਣੀ ਫਾਊਂਡੇਸ਼ਨ' ਦੇ ਜਰੀਏ ਮਹਾਰਾਸ਼ਟਰ ਦੇ ਸੋਕੇ ਵਾਲੇ ਇਲਾਕਿਆਂ 'ਚ ਪਾਣੀ ਅਤੇ ਰੋਜ਼ਗਾਰ ਦੀ ਵਿਵਸਥਾ ਕਰਕੇ ਦੁਆਵਾਂ ਬਟੋਰ ਰਹੇ ਹਨ। ਅਜਿਹੇ 'ਚ ਉਨ੍ਹਾਂ ਨਾਲ ਜੁੜੀ ਇਕ ਅਜਿਹੀ ਖਬਰ ਆਈ ਹੈ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਮਿਰ ਖਾਨ ਲਈ ਉਨ੍ਹਾਂ ਦੇ ਫੈਨਜ਼ 'ਚ ਉਂਝ ਦਾ ਗਜ਼ਬ ਦੀ ਦੀਵਾਨਗੀ ਦੇਖਣ ਨੂੰ ਮਿਲਦੀ ਹੈ ਪਰ ਹਾਲ ਹੀ 'ਚ ਮੀਡੀਆ ਰਿਪੋਰਟਰਸ ਮੁਤਾਬਕ ਅਜਿਹੀ ਖਬਰ ਆ ਰਹੀ ਹੈ ਕਿ ਉਨ੍ਹਾਂ ਦੇ ਇਕ ਫੈਨ ਨੇ ਉਨ੍ਹਾਂ ਦੇ ਆਫਿਸ ਦੇ ਬਾਹਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।


ਦਰਅਸਲ ਬੇਲਗਾਮ, ਕਰਨਾਟਕ ਦੇ ਮਹੁਮੰਦ ਕਾਸਿਮ ਦੇ ਰੂਪ 'ਚ ਪਛਾਣੇ ਗਏ ਮਹੁਮੰਦ ਕਾਸਿਮ ਨੇ ਹਾਲ ਹੀ 'ਚ ਆਮਿਰ ਖਾਨ ਦੇ ਮੁੰਬਈ 'ਚ ਮੌਜੂਦਾ ਆਫਿਸ ਦੇ ਬਾਹਰ ਪਹੁੰਚ ਕੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਗਾਰਡ ਨੇ ਉਸ ਨੂੰ ਆਮਿਰ ਖਾਨ ਨਾਲ ਮਿਲਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਸ਼ਖਸ ਨੇ ਆਪਣੀ ਜੇਬ 'ਚ ਇਕ ਬੋਤਲ ਕੱਢ ਕੇ ਉਸ 'ਚ ਮੌਜੂਦ ਦਵਾਈ ਪੀ ਲਈ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜਨ ਲੱਗੀ। ਸ਼ਖਸ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


ਮੀਡੀਆ ਰਿਪੋਰਟਰਸ ਮੁਤਾਬਕ, ਸ਼ਖਸ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਤੋਂ ਬਾਅਦ ਪੁਲਸ ਨੂੰ ਖਬਰ ਕਰ ਦਿੱਤੀ ਗਈ। ਹਾਲਾਂਕਿ ਇਲਾਜ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਦਵਾਈ ਪੀਣ ਨਾਲ ਸ਼ਖਸ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪੁਲਸ ਵਲੋਂ ਕੀਤੀ ਪੁੱਛਗਿੱਛ 'ਚ ਸ਼ਖਸ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਆਮਿਰ ਖਾਨ ਨੂੰ ਮਿਲਣਾ ਚਾਹੁੰਦਾ ਸੀ ਪਰ ਕਾਫੀ ਕੋਸ਼ਿਸਾਂ ਦੇ ਬਾਵਜੂਦ ਵੀ ਉਹ ਆਮਿਰ ਨੂੰ ਮਿਲ ਨਹੀਂ ਸਕਿਆ। ਇਸ ਤੋਂ ਬਾਅਦ ਪੁਲਸ ਨੇ ਸ਼ਖਸ ਦੇ ਘਰਵਾਲਿਆਂ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕੀਤਾ। 


Tags: Aamir KhanAttempted SuicideSecurity GuardsMohammad QasimBelgaumKarnataka

Edited By

Sunita

Sunita is News Editor at Jagbani.