FacebookTwitterg+Mail

ਕਰੋੜਾਂ ਦੀ ਸੰਪਤੀ ਦਾ ਮਾਲਕ ਹੈ ਸਲਮਾਨ ਦਾ ਜੀਜਾ, ਹਰ ਮੁਸ਼ਕਿਲ ਘੜੀ 'ਚ ਪਰਛਾਵੇਂ ਵਾਂਗ ਖੜ੍ਹੇ ਨਾਲ

atul agnihotri and salman khan
24 June, 2018 01:58:21 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਜੀਜਾ ਤੇ ਐਕਟਰ-ਡਾਇਰੈਕਟਰ ਅਤੁਲ ਅਗਿਨੀਹੋਤਰੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 24 ਜੂਨ 1970 ਨੂੰ ਦਿੱਲੀ 'ਚ ਹੋਇਆ ਸੀ। ਉਨ੍ਹਾਂ ਨੇ ਸਾਲ 1995 'ਚ ਸਲਮਾਨ ਖਾਨ ਦੀ ਭੈਣ ਅਲਵੀਰਾ ਖਾਨ ਨਾਲ ਵਿਆਹ ਕਰਵਾਇਆ ਸੀ। ਸਲਮਾਨ ਖਾਨ ਜਦੋਂ ਵੀ ਮੁਸ਼ਕਿਲ ਹੁੰਦੇ ਹਨ, ਉਨ੍ਹਾਂ ਦੀ ਭੈਣ ਅਲਵੀਰਾ ਤੇ ਅਤੁਲ ਹਮੇਸ਼ਾਂ ਹੀ ਸਾਏ ਵਾਂਗ ਨਾਲ ਖੜ੍ਹੇ ਰਹੇ।
Punjabi Bollywood Tadka
ਅਤੁਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਤੇ ਅਲਵੀਰਾ ਦੀ ਪਹਿਲੀ ਮੁਲਾਕਾਤ ਇਕ ਐਡ ਫਿਲਮ ਦੌਰਾਨ ਹੋਈ ਸੀ। ਉਸ ਸਮੇਂ ਅਤੁਲ ਮਾਡਲਿੰਗ ਕਰਦੇ ਸਨ ਤੇ ਅਲਵੀਰਾ ਉਸ ਐਡ ਫਿਲਮ 'ਚ ਅਸਿਸਟੇਂਟ ਸੀ। ਸੈੱਟ 'ਤੇ ਹੀ ਦੋਵਾਂ ਦੀ ਦੋਸਤੀ ਹੋ ਗਈ ਤੇ ਇਕ-ਦੂਜੇ ਨੂੰ ਫੋਨ ਨੰਬਰ ਦਿੱਤੇ। ਹੋਲੀ-ਹੋਲੀ ਅਤੁਲ ਤੇ ਅਲਵੀਰਾ ਦੀ ਗੱਲਬਾਤ ਅੱਗੇ ਵਧਣ ਲੱਗੀ ਤੇ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੇ ਸਨ।
Punjabi Bollywood Tadka
ਇਸ ਤੋਂ ਬਾਅਦ ਅਤੁਲ ਨੇ ਅਲਵੀਰਾ ਦੇ ਪਿਤਾ ਸਲੀਮ ਖਾਨ ਨਾਲ ਮੁਲਾਕਾਤ ਕੀਤੀ। ਅਤੁਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਚਪਨ 'ਚ ਹੀ ਕੀਤੀ ਸੀ ਪਰ ਉਨ੍ਹਾਂ ਨੂੰ ਸਫਲਤਾ ਮਹੇਸ਼ ਭੱਟ ਦੀ ਫਿਲਮ 'ਸਰ' ਨਾਲ ਹੀ ਮਿਲੀ ਸੀ। ਇਸ ਤੋਂ ਬਾਅਦ ਉਹ 'ਕ੍ਰਾਂਤੀਵੀਰ', 'ਨਾਰਾਜ਼', 'ਚਾਚੀ 420' ਤੇ 'ਹਮ ਤੁਮਹਾਰੇ ਹੈ ਸਨਮ' 'ਚ ਨਜ਼ਰ ਆਏ।
Punjabi Bollywood Tadka
'ਹਮ ਤੁਮਹਾਰੇ ਹੈ ਸਨਮ' 'ਚ ਉਨ੍ਹਾਂ ਨੇ ਮਾਧੁਰੀ ਦੀਕਸ਼ਿਤ ਦੇ ਭਰਾ ਦਾ ਕਿਰਦਾਰ ਨਿਭਾਇਆ ਸੀ। ਜਦੋਂ ਐਕਟਿੰਗ 'ਚ ਅਤੁਲ ਨੂੰ ਕੁਝ ਖਾਸ ਸਫਲਤਾ ਨਾ ਮਿਲੀ ਤਾਂ ਉਹ ਡਾਇਰੈਕਸ਼ਨ ਵਾਲੀ ਸਾਈਡ ਚੱਲ ਪਏ ਤੇ 'ਦਿਲ ਨੇ ਜਿਸੇ ਆਪਨਾ ਕਹਾ' ਤੇ 'ਹੈਲੋ' ਫਿਲਮ ਨੂੰ ਡਾਇਰੈਕਟ ਕੀਤਾ ਪਰ ਇਥੇ ਵੀ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਡਾਇਰੈਕਸ਼ਨ ਤੋਂ ਬਾਅਦ ਉਹ ਪ੍ਰੋਡਿਊਸਰ ਬਣ ਗਏ। 
Punjabi Bollywood Tadka
ਦੱਸ ਦੇਈਏ ਕਿ ਉਨ੍ਹਾਂ ਨੇ 'ਹੈਲੋ', 'ਬਾਡੀਗਾਰਡ' ਤੇ 'ਓ ਤੇਰੀ' ਫਿਲਮਾਂ ਨੂੰ ਪ੍ਰੋਡਿਊਸ ਕਰ ਚੁੱਕੇ ਹਨ। ਇਨ੍ਹਾਂ ਫਿਲਮਾਂ 'ਚੋਂ 'ਬਾਡੀਗਾਰਡ' ਫਿਲਮ ਨੇ ਬਾਕਸ ਆਫਿਸ 'ਤੇ 230 ਕਰੋੜ ਦਾ ਕਾਰੋਬਾਰ ਕੀਤਾ ਸੀ। ਸੂਤਰਾਂ ਮੁਤਾਬਕ ਅਤੁਲ ਅੱਜ ਦੇ ਸਮੇਂ 'ਚ ਕਰੋੜਾਂ ਦੀ ਸੰਪਤੀ ਦੇ ਮਾਲਕ ਹਨ। ਉਨ੍ਹਾਂ ਦੀ ਸਾਲਾਨਾ ਅਮਦਨ ਕਰੀਬ 8 ਮਿਲੀਅਨ ਡਾਲਰ ਹੈ।|
Punjabi Bollywood Tadka

Punjabi Bollywood Tadka

Punjabi Bollywood Tadka


Tags: Atul AgnihotriHappy BirthdaySalman KhanAlvira Khan Agnihotri KrantiveerNaarazAatish Chachi 420YeshwantHum Tumhare Hain Sana

Edited By

Sunita

Sunita is News Editor at Jagbani.