FacebookTwitterg+Mail

B'Day Spl: ਕਰੋੜਾਂ ਦੀ ਸਪੰਤੀ ਦੇ ਮਾਲਕ ਹਨ ਸਲਮਾਨ ਦੇ ਜੀਜਾ

atul agnihotri birthday
24 June, 2019 11:35:01 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਜੀਜਾ ਤੇ ਐਕਟਰ-ਡਾਇਰੈਕਟਰ ਅਤੁਲ ਅਗਿਨੀਹੋਤਰੀ ਅੱਜ ਆਪਣਾ 49 ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 24 ਜੂਨ 1970 ਨੂੰ ਦਿੱਲੀ 'ਚ ਹੋਇਆ ਸੀ। ਉਨ੍ਹਾਂ ਨੇ ਸਾਲ 1995 'ਚ ਸਲਮਾਨ ਖਾਨ ਦੀ ਭੈਣ ਅਲਵੀਰਾ ਖਾਨ ਨਾਲ ਵਿਆਹ ਕਰਵਾਇਆ ਸੀ। ਸਲਮਾਨ ਖਾਨ ਜਦੋਂ ਵੀ ਮੁਸ਼ਕਲ 'ਚ ਹੁੰਦੇ ਹਨ, ਉਨ੍ਹਾਂ ਦੀ ਭੈਣ ਅਲਵੀਰਾ ਤੇ ਅਤੁਲ ਹਮੇਸ਼ਾਂ ਹੀ ਸਾਏ ਵਾਂਗ ਖੜ੍ਹੇ ਰਹਿੰਦੇ ਹਨ।
Punjabi Bollywood Tadka
ਅਤੁਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਤੇ ਅਲਵੀਰਾ ਦੀ ਪਹਿਲੀ ਮੁਲਾਕਾਤ ਇਕ ਐਡ ਫਿਲਮ ਦੌਰਾਨ ਹੋਈ ਸੀ। ਉਸ ਸਮੇਂ ਅਤੁਲ ਮਾਡਲਿੰਗ ਕਰਦੇ ਸਨ ਤੇ ਅਲਵੀਰਾ ਉਸ ਐਡ ਫਿਲਮ 'ਚ ਅਸਿਸਟੈਂਟ ਸੀ। ਸੈੱਟ 'ਤੇ ਹੀ ਦੋਵਾਂ ਦੀ ਦੋਸਤੀ ਹੋਈ। ਹੋਲੀ-ਹੋਲੀ ਅਤੁਲ ਤੇ ਅਲਵੀਰਾ ਦੀ ਗੱਲਬਾਤ ਅੱਗੇ ਵਧਣ ਲੱਗੀ। ਦੋਵੇਂ ਹੀ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੇ ਸਨ।
Punjabi Bollywood Tadka
ਇਸ ਲਈ ਅਤੁਲ ਨੇ ਅਲਵੀਰਾ ਦੇ ਪਿਤਾ ਸਲੀਮ ਖਾਨ ਨਾਲ ਮੁਲਾਕਾਤ ਕੀਤੀ। ਅਤੁਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਚਪਨ 'ਚ ਹੀ ਕੀਤੀ ਸੀ ਪਰ ਉਨ੍ਹਾਂ ਨੂੰ ਸਫਲਤਾ ਮਹੇਸ਼ ਭੱਟ ਦੀ ਫਿਲਮ 'ਸਰ' ਨਾਲ ਮਿਲੀ। ਇਸ ਤੋਂ ਬਾਅਦ ਉਹ 'ਕ੍ਰਾਂਤੀਵੀਰ', 'ਨਾਰਾਜ਼', 'ਚਾਚੀ 420' ਤੇ 'ਹਮ ਤੁਮਹਾਰੇ ਹੈ ਸਨਮ' 'ਚ ਨਜ਼ਰ ਆਏ।
Punjabi Bollywood Tadka
'ਹਮ ਤੁਮਹਾਰੇ ਹੈ ਸਨਮ' 'ਚ ਉਨ੍ਹਾਂ ਨੇ ਮਾਧੁਰੀ ਦੀਕਸ਼ਿਤ ਦੇ ਭਰਾ ਦਾ ਕਿਰਦਾਰ ਨਿਭਾਇਆ ਸੀ। ਜਦੋਂ ਐਕਟਿੰਗ 'ਚ ਅਤੁਲ ਨੂੰ ਕੁਝ ਖਾਸ ਸਫਲਤਾ ਨਾ ਮਿਲੀ ਤਾਂ ਉਹ ਡਾਇਰੈਕਸ਼ਨ ਵਾਲੀ ਸਾਈਡ ਚੱਲ ਪਏ ਤੇ 'ਦਿਲ ਨੇ ਜਿਸੇ ਆਪਨਾ ਕਹਾ' ਤੇ 'ਹੈਲੋ' ਫਿਲਮ ਨੂੰ ਡਾਇਰੈਕਟ ਕੀਤਾ ਪਰ ਇਥੇ ਵੀ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਡਾਇਰੈਕਸ਼ਨ ਤੋਂ ਬਾਅਦ ਉਹ ਪ੍ਰੋਡਿਊਸਰ ਬਣ ਗਏ। 
Punjabi Bollywood Tadka
ਦੱਸ ਦੇਈਏ ਕਿ ਉਨ੍ਹਾਂ ਨੇ 'ਹੈਲੋ', 'ਬਾਡੀਗਾਰਡ' ਤੇ 'ਓ ਤੇਰੀ' ਫਿਲਮਾਂ ਨੂੰ ਪ੍ਰੋਡਿਊਸ ਕਰ ਚੁੱਕੇ ਹਨ। ਇਨ੍ਹਾਂ ਫਿਲਮਾਂ 'ਚੋਂ 'ਬਾਡੀਗਾਰਡ' ਫਿਲਮ ਨੇ ਬਾਕਸ ਆਫਿਸ 'ਤੇ 230 ਕਰੋੜ ਦਾ ਕਾਰੋਬਾਰ ਕੀਤਾ ਸੀ। ਸਲਮਾਨ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਭਾਰਤ' ਦੇ ਪ੍ਰੋਡਿਊਸਰ ਵੀ ਅਤੁਲ ਹੀ ਹਨ। 'ਭਾਰਤ' ਬਾਕਸ ਆਫਿਸ 'ਤੇ ਕਾਫੀ ਹਿੱਟ ਹੋਈ ਹੈ। ਸੂਤਰਾਂ ਮੁਤਾਬਕ ਅਤੁਲ ਅੱਜ ਦੇ ਸਮੇਂ 'ਚ ਕਰੋੜਾਂ ਦੀ ਸੰਪਤੀ ਦੇ ਮਾਲਕ ਹਨ।
Punjabi Bollywood Tadka

Punjabi Bollywood Tadka


Tags: Atul AgnihotriBharatBodyguardHappy BirthdayBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari