ਮੁੰਬਈ(ਬਿਊਰੋ)— ਸਾਲ 2019 ਦੀ ਮੰਚ ਅਵੇਟੇਡ ਫਿਲਮ 'ਅਵੈਂਜਰਸ 4' ਦਾ ਟਰੇਲਰ ਲਾਂਚ ਹੋ ਗਿਆ ਹੈ। ਇਸ ਦੇ ਨਾਲ ਹੀ ਫਿਲਮ ਦੇ ਟਾਈਟਲ ਦਾ ਵੀ ਖੁਲਾਸਾ ਹੋ ਗਿÎਆ ਹੈ। 'Avengers' ਸੀਰੀਜ ਦੀ ਇਸ ਚੌਥੀ ਫਿਲਮ ਦਾ ਨਾਂ 'Avengers End Game' ਹੈ। ਟਰੇਲਰ ਦੀ ਸ਼ੁਰੂਆਤ 'ਚ ਟੋਨੀ ਸਟਾਰਕ ਉਰਫ ਆਯਰਨ ਮੈਨ ਸਪੇਸ 'ਚ ਫਸੇ ਹਨ। ਉਹ ਆਪਣੀ ਪ੍ਰੇਮਿਕਾ ਨੂੰ ਮੈਸੇਜ ਭੇਜ ਰਹੇ ਹਨ। ਇਸ ਤੋਂ ਬਾਅਦ ਨਤਾਸ਼ਾ ਰੋਮਨਾਫ ਉਰਫ ਬਲੈਕ ਵਿੰਡੋ ਆਖਦੀ ਹੈ, 'ਥਾਨੋਸ ਨੇ ਉਹੀ ਕੀਤਾ, ਜੋ ਉਸ ਨੇ ਕਿਹਾ ਸੀ। ਇਕ ਚੁਟਕੀ 'ਚ ਉਸ ਨੇ ਅੱਧੀ ਦੁਨੀਆ ਨੂੰ ਮਿਟਾ ਦਿੱਤਾ।'
ਰਿਪੋਰਟਸ ਮੁਤਾਬਕ ਇਹ ਚੌਥਾ ਪਾਰਟ ਅਗਲੇ ਸਾਲ ਅਪ੍ਰੈਲ 'ਚ ਰਿਲੀਜ਼ ਹੋਵੇਗਾ।